ਗੱਗੋਮਾਹਲ, 21 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸੰਨ ਫਾਊਾਡੇਸ਼ਨ ਦੇ ਚੇਅਰਮੈਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਲੋਂ ਪਿੰਡ ਜੱਟਾ ਦੇ ਹੜ੍ਹ ਪੀੜਤ ਲੋੜਵੰਦ ਪਰਿਵਾਰਾਂ ਨੂੰ ਸੂਟ, ਕੰਬਲ, ਬਰਤਨ, ਚਾਵਲ, ਲਾਈਟਾਂ, ਫੋਗ ਮਸ਼ੀਨਾ, ਮੰਜੇ, ਗੱਦੇ, ਕੁਰਸੀਆਂ ਆਦਿ ਦੀ ਵੰਡ ਕਰਕੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ | ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਜ ਸਭਾ ਮੈਂਬਰ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਾਤੀ ਤੌਰ 'ਤੇ ਫ਼ੈਸਲਾ ਲਿਆ ਹੈ ਕਿ ਇਸ ਵਾਰ ਦੀਵਾਲੀ ਨਾ ਮਨਾਈ ਜਾਵੇ | ਇਸ ਖੇਤਰ ਦੇ ਲੋਕਾਂ ਵਿਚਕਾਰ ਸਾਡੀ ਸੰਸਥਾ ਵਲੋਂ ਦੀਵਾਲੀ ਮਨਾਉਣ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਸਮੱਗਰੀ ਵੰਡੀ ਜਾਵੇਗੀ, ਕੁਝ ਦੀਵੇ ਬਾਲ ਕੇ ਘਰਾਂ ਨੂੰ ਮੁੜ ਤੋਂ ਰੋਸ਼ਨ ਕਰਨ ਦਾ ਉਪਰਾਲਾ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਸੰਸਥਾ ਦੇ ਸੀ. ਈ. ਓ. ਗੁਰਬੀਰ ਸਿੰਘ ਸੰਧੂ, ਸਰਪੰਚ ਗੁਰਦਿਆਲ ਸਿੰਘ, ਗੁਰਭੇਜ ਸਿੰਘ ਕਿਸਾਨ ਆਗੂ, ਕੁਲਦੀਪ ਸਿੰਘ ਫੌਜੀ, ਮਨਿੰਦਰ ਸਿੰਘ ਪੰਚ, ਜਗਜੀਤ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਅਰਮਜੀਤ ਸਿੰਘ ਪੰਚ, ਜੋਤੀ ਪੰਚ, ਕਰਨ ਸਿੰਘ ਪੰਚ, ਦਿਲਬਾਗ ਸਿੰਘ ਫੌਜੀ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |