29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹਲਕਾ ਅਟਾਰੀ ਦੇ ਪਿੰਡ ਮੈਹਣੀਆਂ ਕੁਹਾਰਾਂ 'ਚ ਵਿਕਾਸ ਕਾਰਜਾਂ 'ਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ-ਵਿਧਾਇਕ ਜਸਵਿੰਦਰ ਰਾਮਦਾਸ

ਹਲਕਾ ਅਟਾਰੀ ਦੇ ਪਿੰਡ ਮੈਹਣੀਆ ਕੁਹਾਰਾਂ ਵਿਖੇ ਪੰਚਾਇਤ ਨਾਲ ਵਿਕਾਸ ਕਾਰਜਾਂ ਸੰਬੰਧੀ ਵਿਚਾਰਵਟਾਂਦਰਾ ਕਰਨ ਮੌਕੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਉਨ੍ਹਾਂ ਨਾਲ ਮਾਸਟਰ ਗੁਰਮੀਤ ਸਿੰਘ, ਸਾਬਕਾ ਸਰਪੰਚ ਕਰਮ ਸਿੰਘ, ਪੰਚ ਬਲਕਾਰ ਸਿੰਘ ਤੇ ਹੋਰ ਮੋਹਤਬਰ | ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ<br/> 24-09-2025

ਜੇਠੂਵਾਲ, 23 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਮੌਜੂਦਾ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਆਪ ਸਰਕਾਰ ਵਲੋਂ ਸੁਪਨਾ ਹੈ ਕਿ ਸੂਬੇ ਨੂੰ ਵਿਕਾਸ ਪਖੋਂ ਇਕ ਨੰਬਰ ਦਾ ਬਣਾਉਣਾ ਹੈ, ਜਿਸ ਤਹਿਤ ਹਰ ਵਿਧਾਨ ਸਭਾ ਹਲਕੇ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਫੰਡ ਦਿੱਤੇ ਜਾ ਰਹੇ ਹਨ | ਇਸੇ ਤਰ੍ਹਾਂ ਹਲਕਾ ਅਟਾਰੀ ਨੂੰ ਵੀ ਵਿਕਾਸ ਪੱਖੋਂ ਸਿਖਰਾਂ 'ਤੇ ਪਹੁੰਚਾਉਣ ਲਈ ਜੋ ਪਿੰਡ ਵਿਚਲੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਅਧੁੂਰੇ ਪਏ ਕੰਮ ਮੁੜ ਸ਼ੁਰੂ ਹੋ ਸਕਣ ਅਤੇ ਹਲਕਾ ਅਟਾਰੀ ਦਾ ਮੈਹਣੀਆਂ ਕੁਹਾਰਾਂ ਅਖ਼ੀਰਲਾ ਪਿੰਡ ਹੋਣ ਕਰਕੇ ਇਹ ਵਿਕਾਸ ਪੱਖੋਂ ਸੱਖਣਾ ਰਿਹਾ ਹੈ ਅਤੇ ਪਿੰਡ ਵਿਚ ਅਧੁੂਰੇ ਪਏ ਕੰਮ ਕਰਵਾਉਣ ਲਈ ਪੰਚਾਇਤ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਟਾਰੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਪਿੰਡ ਮੈਹਣੀਆਂ ਕੁਹਾਰਾ ਵਿਖੇ ਸਰਪੰਚ ਰਾਜ ਨਛੱਤਰ ਕੌਰ ਤੇ ਆਪ ਆਗੂ ਮਾਸਟਰ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਪੰਚਾਇਤ ਨਾਲ ਪਿੰਡ ਦੇ ਵਿਕਾਸ ਕਾਰਜਾਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਮੌਕੇ ਕੀਤਾ | ਵਿਧਾਇਕ ਜਸਵਿੰਦਰ ਰਮਦਾਸ ਨੇ ਕਿਹਾ ਕਿ ਹਲਕੇ ਦੀਆਂ ਪਿੰਡ ਵਿਚਲੀਆਂ ਪੰਚਾਇਤਾਂ ਵਿਕਾਸ ਕਾਰਜਾਂ ਲਈ ਆਈਆਂ ਗ੍ਰਾਂਟਾ ਦਾ ਆਇਆ ਪੈਸਾ ਇਮਾਨਦਾਰੀ ਨਾਲ ਖਰਚਣ ਤਾਂ ਕਿ ਪਿੰਡਾਂ ਵਿਚਲਾ ਵਿਕਾਸ ਕਾਰਜ ਜੰਗੀ ਪੱਧਰ ਤੇ ਹੋ ਸਕੇ | ਇਸ ਮੌਕੇ ਮਾਸਟਰ ਗੁਰਮੀਤ ਸਿੰਘ, ਸਾਬਕਾ ਸਰਪੰਚ ਕਰਮ ਸਿੰਘ, ਪੰਚ ਰਮੇਸ਼ ਕੁਮਾਰ, ਪੰਚ ਵੱਸਣ ਸਿੰਘ, ਪੰਚ ਸਰਬਜੀਤ ਸਿੰਘ, ਪੰਚ ਭੁਪਿੰਦਰ ਸਿੰਘ, ਪੰਚ ਸਰਬਜੀਤ ਕੌਰ, ਪੰਚ ਬਲਕਾਰ ਸਿੰਘ, ਕਰਮਣਪ੍ਰੀਤ ਸਿੰਘ, ਗੁਰਜੰਟ ਸਿੰਘ, ਸੰਦੀਪ ਸਿੰਘ, ਪੰਚ ਜਗਤਾਰ ਸਿੰਘ, ਸੁਖਜੀਵਨ ਸਿੰਘ, ਲਖਬੀਰ ਸਿੰਘ, ਰਤਿੰਦਰ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ ਸਮੇਤ ਹੋਰ ਮੋਹਤਬਰ ਸ਼ਾਮਿਲ ਸਨ |

ਪਿਛਲੀ ਖ਼ਬਰ ਦੁਸਹਿਰਾ ਮਹਾਤਮ ਯਾਤਰਾ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਮੁਖੀ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ ਵਲੋਂ ਜਥਾ ਰਵਾਨਾ... ਅਗਲੀ ਖ਼ਬਰ ਮਾਤਾ ਚਾਮੁੰਡਾ ਦੇਵੀ ਦਾ ਤਿੰਨ ਰੋਜ਼ਾ ਮੇਲਾ 30 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।