01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਤਲਬੀਰ ਸਿੰਘ ਗਿੱਲ ਵਲੋਂ ਆਪਣੇ ਨਿੱਜੀ ਖਾਤੇ 'ਚੋਂ ਡੀ.ਸੀ. ਅੰਮਿ੍ਤਸਰ ਨੂੰ ਰਾਹਤ ਕਾਰਜਾਂ ਲਈ 5 ਲੱਖ ਰੁਪਏ ਭੇਟ

ਅਜੀਤ ਡੈਸਕ 31-08-2025
ਕੱਥੂਨੰਗਲ, 30 ਅਗਸਤ (ਦਲਵਿੰਦਰ ਸਿੰਘ ਰੰਧਾਵਾ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਤਲਬੀਰ ਸਿੰਘ ਗਿੱਲ ਵਲੋਂ ਆਪਣੇ ਨਿੱਜੀ ਖਾਤੇ 'ਚੋਂ ਪੰਜ ਲੱਖ ਰੁਪਏ ਦਾ ਚੈੱਕ ਹੜ੍ਹ ਪੀੜਤ ਪਰਿਵਾਰਾਂ ਦੇ ਰਾਹਤ ਫੰਡ ਲਈ ਦਿੱਤਾ ਗਿਆ | ਉਨ੍ਹਾਂ ਵਲੋਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਇਕ ਔਖੀ ਘੜੀ ਵਿਚੋਂ ਲੰਘ ਰਹੇ ਹਨ ਤੇ ਆਏ ਇਨ੍ਹਾਂ ਹੜਾਂ ਨੇ ਪੂਰੇ ਪੰਜਾਬ ਵਿਚ ਤਬਾਹੀ ਮਚਾ ਦਿੱਤੀ ਹੈ ਜਿਸ ਕਾਰਨ ਲੋਕਾਂ ਨੂੰ ਇਸ ਮੁਸ਼ਕਿਲ ਦੀ ਘੜੀ ਵਿਚ ਕਈ ਤਰ੍ਹਾਂ ਦੀਆਂ ਮੁਸੀਬਤਾਂ ਵਿਚੋਂ ਲੰਘਣਾ ਪੈ ਰਿਹਾ ਹੈ ਤੇ ਆਏ ਹੜ੍ਹਾਂ ਦੀ ਮਾਰ ਕਾਰਨ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜਿਨ੍ਹਾਂ ਲੋਕਾਂ ਨੂੰ ਹੜ੍ਹਾਂ ਕਾਰਨ ਆਪਣੇ ਘਰ ਬਾਹਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਆਪਣੇ ਘਰ ਛੱਡ ਕੇ ਰਿਸ਼ਤੇਦਾਰ ਤੇ ਹੋਰ ਸਾਕ ਸੰਬੰਧੀਆਂ ਕੋਲ ਰਹਿਣ ਦਾ ਬਸੇਰਾ ਕਰ ਰਹੇ ਹਨ ਜਿਨ੍ਹਾਂ ਲਈ ਸਾਡਾ ਮੱੁਢਲਾ ਫਰਜ ਬਣਦਾ ਹੈ ਕਿ ਅਸੀਂ ਵੀ ਉਨ੍ਹਾਂ ਦੀ ਸੇਵਾ ਵਿਚ ਯੋਗਦਾਨ ਪਾਈਏ ਤਾਂ ਜੋ ਉਹ ਆਪਣਾ ਸਹੀ ਤਰੀਕੇ ਨਾਲ ਦੁਬਾਰਾ ਤੋਂ ਵਸੇਬਾ ਕਰ ਸਕਣ ਉਨ੍ਹਾਂ ਨੇ ਲੋਕਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਸ ਔਖੇ ਸਮੇਂ ਹੜ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਣੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਵੀ ਹਰ ਤਰ੍ਹਾਂ ਦੀ ਮਦਦ ਲਈ ਤਰੀਕਾ ਅਪਣਾ ਰਹੀ ਹੈ ਤਾਂ ਜੋ ਜਿਹੜਾ ਇਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਦਾ ਨੁਕਸਾਨ ਹੋਣੋ ਬਚਾਅ ਕੀਤਾ ਜਾ ਸਕੇ | ਤਲਬੀਰ ਸਿੰਘ ਗਿੱਲ ਵਲੋਂ ਡੀ. ਸੀ. ਅੰਮਿ੍ਤਸਰ ਸਾਕਸ਼ੀ ਸਾਹਨੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੇ ਹੜ੍ਹ ਪੀੜਤਾਂ ਪਰਿਵਾਰਾਂ ਲਈ ਦਿਨ ਰਾਤ ਇਕ ਕਰ ਰਹੇ ਹਨ ਤੇ ਉਨ੍ਹਾਂ ਦੀ ਜਾਣ ਮਾਲ ਦੀ ਰਾਖੀ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਤਪਰ ਹਨ | ਇਸ ਮੌਕੇ ਉਨ੍ਹਾਂ ਨਾਲ ਐੱਸ. ਐੱਸ. ਪੀ. ਦਿਹਾਤੀ ਅੰਮਿ੍ਤਸਰ ਮਨਿੰਦਰ ਸਿੰਘ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਰਵਿੰਦਰ ਪਾਲ ਸਿੰਘ ਹਦਾਇਤਪੁਰ, ਗੁਰਜੰਟ ਸਿੰਘ ਭਿੱਟੇਵੱਡ, ਜਗੀਰ ਸਿੰਘ ਭਿੱਟੇਵੱਡ, ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ, ਰਮਨਦੀਪ ਸਿੰਘ ਰਿੰਕਾ ਕੱਥੂਨੰਗਲ, ਹਰਵਿੰਦਰ ਸਿੰਘ ਟੀਨਾ, ਬਲਜਿੰਦਰ ਸਿੰਘ ਸ਼ੀਨਾ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਤਰਸਿੱਕਾ ਬਲਾਕ ਦੀ ਬਹਾਲੀ ਲਈ ਰਾਜਪਾਲ ਪੰਜਾਬ ਨਾਲ ਜਲਦ ਕਰਾਂਗੇ ਮੁਲਾਕਾਤ-ਹਰਦੀਪ ਗਿੱਲ ਅਗਲੀ ਖ਼ਬਰ ਅੰਮਿ੍ਤਸਰ-ਤਰਨ ਤਾਰਨ ਰੋਡ ਅੱਡਾ ਗੁਰੂਵਾਲੀ ਨੇੜੇ ਸੜਕ ਨੇ ਧਾਰਿਆ ਛੱਪੜ ਦਾ ਰੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।