01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਅੰਮਿ੍ਤਸਰ-ਤਰਨ ਤਾਰਨ ਰੋਡ ਅੱਡਾ ਗੁਰੂਵਾਲੀ ਨੇੜੇ ਸੜਕ ਨੇ ਧਾਰਿਆ ਛੱਪੜ ਦਾ ਰੂਪ

ਅਜੀਤ ਡੈਸਕ 31-08-2025
ਚੱਬਾ, 30 ਅਗਸਤ (ਜੱਸਾ ਅਨਜਾਣ)- ਇਕ ਪਾਸੇ ਸੂਬੇ ਵਿਚ ਹੜ੍ਹਾਂ ਦਾ ਕਹਿਰ ਜ਼ਾਰੀ ਹੈ ਜਿਸ ਨਾਲ ਹਜ਼ਾਰਾਂ ਲੋਕ ਹੜ੍ਹਾਂ ਦੀ ਮਾਰ ਹੇਠ ਆ ਗਏ, ਫ਼ਸਲਾਂ ਤਬਾਹ ਹੋ ਗਈਆਂ, ਬੇ-ਜ਼ੁਬਾਨੇ ਪਸ਼ੂ ਤੇ ਜਾਨਵਰ ਭੁੱਖੇ-ਤਿਆਹੇ ਮਰ ਗਏ ਤੇ ਹਜ਼ਾਰਾਂ ਘਰੋਂ-ਬੇਘਰ ਹੋ ਗਏ ਤੇ ਦੂਜੇ ਪਾਸੇ ਟੁੱਟੀਆਂ ਸੜਕਾਂ 'ਚ ਮੀਂਹ ਦਾ ਪਾਣੀ ਖਲੋਣ ਕਾਰਨ ਸੜਕਾਂ ਨੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ | ਅੰਮਿ੍ਤਸਰ-ਤਰਨਤਾਰਨ ਰੋਡ ਅੱਡਾ ਗੁਰੂਵਾਲੀ, ਗਿੱਲ ਰਿਜ਼ੋਟ ਦੇ ਬਿਲਕੁਲ ਸਾਹਮਣੇ ਸੜਕ ਵਿਚ ਮੀਂਹ ਦਾ ਪਾਣੀ ਰੁੱਕਣ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ | ਇਸ ਮੌਕੇ ਸੰਦੀਪ ਸਿੰਘ ਸੰਨੀ, ਬਾਬਾ ਸਤਨਾਮ ਸਿੰਘ, ਮਨਜਿੰਦਰ ਸਿੰਘ ਤੇ ਮਕੈਨਿਕ ਸਤਨਾਮ ਸਿੰਘ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਬਣਿਆ ਨਿਕਾਸੀ ਨਾਲਾ ਬਿਲਕੁਲ ਮਿੱਟੀ (ਗਾਰ) ਨਾਲ ਭਰ ਚੁੱਕਾ ਹੈ | ਇਸ ਨਿਕਾਸੀ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਮੀਂਹ ਦਾ ਪਾਣੀ ਸੜਕ ਉੱਪਰ ਮਹੀਨਾ-ਮਹੀਨਾ ਖੜ੍ਹਾ ਰਹਿੰਦਾ ਹੈ ਤੇ ਰਾਹਗੀਰਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ | ਇਸ ਰੋਡ ਰਾਹੀਂ ਲੋਕ ਅੰਮਿ੍ਤਸਰ ਤੋਂ ਤਰਨ ਤਾਰਨ ਸਾਹਿਬ, ਪੱਟੀ, ਹਰੀਕੇ, ਬਠਿੰਡਾ ਆਦਿ ਸ਼ਹਿਰਾਂ ਤੋਂ ਅੱਗੇ ਜਾਂਦੇ ਹਨ | ਇਹ ਸੜਕ ਉੱਪਰ ਭਾਰੀ ਵਾਹਨਾਂ ਅਤੇ ਰਾਹਗੀਰਾਂ ਦੀ ਭਾਰੀ ਆਵਾਜਾਈ ਹੈ ਤੇ ਇਹ ਸੜਕ ਵਿਚ ਕਾਫ਼ੀ ਡੂੰਘੇ ਖੱਡੇ ਤੇ ਟੋਏ ਪਏ ਹੋਏ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਉਨ੍ਹਾਂ ਕਿਹਾ ਕਿ ਸੜਕ ਵਿਚਲਾ ਮੀਂਹ ਦਾ ਪਾਣੀ ਕਿਸੇ ਬੰਨ੍ਹੇ ਨਾ ਨਿੱਕਲਣ ਕਾਰਨ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ | ਪਾਣੀ ਖੜ੍ਹਾ ਹੋਣ ਕਾਰਨ ਇਹ ਟੁੱਟੀ ਸੜਕ ਦੇ ਖੱਡਿਆਂ ਵਿਚ ਵੱਡੇ ਅਤੇ ਛੋਟੇ ਵਹੀਕਲ ਪਲਟਦੇ ਆਮ ਦਿਖਾਈ ਦਿੰਦੇ ਹਨ | ਉਨ੍ਹਾਂ ਕਿਹਾ ਕਿ ਇਹ ਸੜਕ ਰਾਹੀਂ ਲੋਕ ਅੰਮਿ੍ਤ ਵੇਲੇ ਆਪਣੇ ਛੋਟੇ ਵਹੀਕਲਾਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦਾਂ ਸਾਹਿਬ, ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਚੱਬਾ ਵਿਖੇ ਨਤਮਸਤਕ ਹੁੰਦੇ ਹਨ | ਕਈ ਅਣਜਾਣ ਰਾਹਗੀਰ ਇਸ ਡੂੰਘੇ ਟੋਏ ਵਿਚ ਡਿੱਗ ਕੇ ਆਪਣੇ ਵਹੀਕਲਾਂ ਦਾ ਨੁਕਸਾਨ ਕਰਵਾ ਚੁੱਕੇ ਹਨ ਅਤੇ ਆਪਣੇ ਅੰਗ-ਪੈਰ ਵੀ ਤੁੜਵਾ ਚੁੱਕੇ ਹਨ | ਅਸੀਂ ਪ੍ਰਸ਼ਾਸਨ ਦੇ ਕਈ ਵਾਰ ਧਿਆਨ 'ਚ ਲਿਆ ਚੁੱਕੇ ਹਨ ਇਹ ਸੜਕ ਕਿਨਾਰੇ ਬਣੇ ਨਿਕਾਸੀ ਨਾਲੇ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਨਿਕਾਸੀ ਨਾਲੇ 'ਚ ਬਣੇ ਪਾਣੀ ਵਾਲੇ ਬੋਰ ਨੰਘੇ ਹੋ ਜਾਣ ਤਾਂ ਜੋ ਪਾਣੀ ਆਪਣੇ ਆਪ ਹੀ ਬੋਰ ਰਾਹੀ ਥੱਲ੍ਹੇ ਚੱਲਿਆ ਜਾਵੇਗਾ | ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਅੰਮਿ੍ਤ ਵੇਲੇ ਗੁਰੂ ਘਰਾਂ 'ਚ ਜਾਂਦੀਆਂ ਸੰਗਤਾਂ ਤੇ ਰਾਹਗੀਰਾਂ ਨੂੰ ਇਸ ਸੜਕ 'ਚ ਪਏ ਡੂੰਘੇ ਟੋਇਆਂ ਤੋਂ ਅਤੇ ਸੜਕ ਵਿਚਾਲੇ ਖੜ੍ਹੇ ਪਾਣੀ ਤੋਂ ਨਿਜ਼ਾਤ ਦਿਵਾਈ ਜਾਵੇ |
ਪਿਛਲੀ ਖ਼ਬਰ ਤਲਬੀਰ ਸਿੰਘ ਗਿੱਲ ਵਲੋਂ ਆਪਣੇ ਨਿੱਜੀ ਖਾਤੇ 'ਚੋਂ ਡੀ.ਸੀ. ਅੰਮਿ੍ਤਸਰ ਨੂੰ ਰਾਹਤ ਕਾਰਜਾਂ ਲਈ 5 ਲੱਖ ਰੁਪਏ ਭੇਟ ਅਗਲੀ ਖ਼ਬਰ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਸਦ ਸਮੱਗਰੀ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।