ਬਿਆਸ, 30 ਅਗਸਤ (ਪਰਮਜੀਤ ਸਿੰਘ ਰੱਖੜਾ)-ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਤੇ ਭਲਾਈ ਟਰੱਸਟ ਰਜਿ: ਚੰਡੀਗੜ੍ਹ ਪੰਜਾਬ ਵਲੋਂ ਸਿੱਖ ਪੰਥ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 364ਵੇਂ ਜਨਮ ਦਿਹਾੜੇ ਨੂੰ ਸਮਰਪਿਤ 4 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 26ਵਾਂ ਵਿਸ਼ਾਲ ਚੇਤਨਾ ਮਾਰਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ ਛਾਇਆ ਹੇਠ ਵਾਜਿਆਂ ਢੋਲ ਨਗਾਰਿਆ ਦੀ ਗੂੰਜ ਵਿਚ ਸਵੇਰ ਸਾਢੇ ਸੱਤ ਵਜੇ ਅਰੰਭ ਹੋ ਕੇ ਵਾਇਆ ਮਹਿਤਾ ਚੌਂਕ, ਬਾਬਾ ਬਕਾਲਾ ਸਹਿਬ, ਕਰਤਾਰਪੁਰ, ਕਪੂਰਥਲਾ, ਗੁਰੂ ਕਾ ਬੇਰ ਸੁਲਤਾਨਪੁਰ ਲੋਧੀ ਜਾਵੇਗਾ | ਇਸ 26ਵੇਂ ਚੇਤਨਾ ਮਾਰਚ ਵਿਚ ਬਤੋਰ ਪੰਜ ਪਿਆਰੇ ਪੰਜ ਨਿਸ਼ਾਨਚੀ ਸੇਵਾਦਾਰਾਂ ਸਮੇਤ ਹਾਜ਼ਰੀ ਭਰਨ ਵਾਸਤੇ ਜਥਾ, ਹਰਿ ਸੰਗਤ ਸਨੌਰ ਪਟਿਆਲਾ, ਵਿਸ਼ੇਸ਼ ਸਹਿਜੋਗੀ ਜਥੇ ਗੁਰਮੀਤ ਸਿੰਘ ਨਗਰ ਬਾਬਾ ਸਾਵਣ ਸਿੰਘ ਵਲੋਂ ਸੈਂਟਰਲ ਕਮੇਟੀ ਦੇ ਪ੍ਰਚਾਰ ਸਕੱਤਰ ਜਸਵੰਤ ਸਿੰਘ ਨਰਿੰਜਨਪੁਰ,ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਤਰਸੇਮ ਸਿੰਘ ਮੱਟੂ, ਹਲਕਾ ਮੀਤ ਪ੍ਰਧਾਨ ਦਲਬੀਰ ਸਿੰਘ ਨਗਰ ਬਾਬਾ ਸਾਵਣ ਸਿੰਘ ਤੇ ਸੰਗਤ ਵਲੋਂ ਬੇਨਤੀ ਕਰਨ 'ਤੇ ਜਿੰਮੇਵਾਰੀ ਪ੍ਰਵਾਨ ਕਰ ਲਈ ਹੈ |