02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮੱਲ੍ਹੀ ਟਰਾਂਸਪੋਰਟ ਕੰਪਨੀ ਨੇ ਹੜ੍ਹ ਪੀੜਤਾਂ ਲਈ 2.51 ਲੱਖ ਦਾ ਚੈੱਕ ਡੀ. ਸੀ. ਨੂੰ ਦਿੱਤਾ

ਅਜੀਤ ਡੈਸਕ 31-08-2025
ਜੰਡਿਆਲਾ ਗੁਰੂ, 30 ਅਗਸਤ (ਪ੍ਰਮਿੰਦਰ ਸਿੰਘ ਜੋਸਨ)-ਮੱਲੀ ਟਰਾਂਸਪੋਰਟ ਕੰਪਨੀ ਜੰਡਿਆਲਾ ਗੁਰੂ ਦੇ ਸਰਪ੍ਰਸਤ ਨਵਤੇਜ ਸਿੰਘ ਮੱਲੀ (ਬਿੱਟੂ ਮੱਲੀ) ਅਤੇ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਮੱਲੀ ਨੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ 2 ਲੱਖ 51 ਹਜਾਰ ਦਾ ਚੈੱਕ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ. ਐੱਸ. ਪੀ. ਮਨਿੰਦਰ ਸਿੰਘ ਨੂੰ ਸੌਂਪਿਆ | ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਚੈੱਕ ਦੇਣ ਦੇ ਮੱਲੀ ਟਰਾਂਸਪੋਰਟ ਕੰਪਨੀ ਦੇ ਸਰਪ੍ਰਸਤ ਨਵਤੇਜ ਸਿੰਘ ਮੱਲੀ ਅਤੇ ਐੱਮ. ਡੀ. ਬਿਕਰਮਜੀਤ ਸਿੰਘ ਮੱਲੀ ਦਾ ਧੰਨਵਾਦ ਕਰਦਿਆਂ ਜਨਤਾ ਨੂੰ ਇਸ ਔਖੇ ਸਮੇਂ ਵਿਚ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਵੱਧ ਤੋਂ ਵੱਧ ਮਦਦ ਦੇਣ ਦੀ ਅਪੀਲ ਕੀਤੀ | ਮੱਲੀ ਟਰਾਂਸਪੋਰਟ ਕੰਪਨੀ ਦੇ ਸਰਪ੍ਰਸਤ ਨਵਤੇਜ ਸਿੰਘ ਮੱਲੀ ਅਤੇ ਐੱਮ. ਡੀ. ਬਿਕਰਮਜੀਤ ਸਿੰਘ ਮੱਲੀ ਨੇ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਕਾਰਨ ਜਿਮੀਦਾਰਾਂ ਅਤੇ ਹਰ ਵਰਗ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਖਾਸ ਕਰਕੇ ਫ਼ਸਲਾਂ, ਜਾਨ ਮਾਲ, ਘਰਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਵਾਸਤੇ ਵੱਡੀ ਤਾਦਾਦ ਵਿਚ ਆਰਥਿਕ, ਖਾਣ ਪੀਣ ਦੀਆਂ ਵਸਤੂਆਂ ਅਤੇ ਡੰਗਰਾਂ ਦੇ ਚਾਰੇ ਦੀ ਬਹੁਤ ਜਰੂਰਤ ਹੈ ਅਤੇ ਲੋਕਾਂ ਨੂੰ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਅਤੇ ਹੜ੍ਹ ਪੀੜਤਾਂ ਦੀ ਬਾਂਹ ਫੜਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਦੀ ਮਾਰ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਪਰ ਅਸੀਂ ਸਾਰੇ ਇਸ ਔਖੀ ਘੜੀ ਵਿਚ ਰਲ ਮਿਲ ਕੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਹੜ੍ਹ ਪੀੜਤ ਲੋਕਾਂ ਦਾ ਹੱਥ ਜਰੂਰ ਫੜੀਏ ਅਤੇ ਉਨ੍ਹਾਂ ਦੀਆਂ ਪੀੜਾਂ ਨੂੰ ਘਟਾਈਏ | ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਇਸ ਇਲਾਕੇ 'ਚੋਂ ਹੋਰ ਵੀ ਆਰਥਿਕ, ਖਾਣ ਪੀਣ ਦੀਆਂ ਵਸਤੂਆਂ ਅਤੇ ਡੰਗਰਾਂ ਦਾ ਚਾਰਾ ਭੇਜਣ ਲਈ ਪ੍ਰਬੰਧ ਕੀਤੇ ਜਾਣਗੇ |
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਵਿਆਹ ਪੁਰਬ ਚੌਕੀ ਦੇ ਪੁੱਜਣ 'ਤੇ ਮੈਨੇਜਰ ਜਗਰੂਪ... ਅਗਲੀ ਖ਼ਬਰ 26ਵੇਂ ਚੇਤਨਾ ਮਾਰਚ 'ਚ ਪੰਜ ਪਿਆਰੇ ਪੰਜ ਨਿਸ਼ਾਨਚੀਆਂ ਦੀ ਸੇਵਾ ਜਥੇਦਾਰ ਗੁਰਮੀਤ ਸਿੰਘ ਬਿਆਸ ਨੇ ਪ੍ਰਵਾਨ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।