02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵੱਡੀ ਲੀਡ ਨਾਲ ਕਾਂਗਰਸ ਜਿੱਤੇਗੀ : ਸੱਚਰ

ਅਜੀਤ ਡੈਸਕ 31-08-2025
ਕੱਥੂਨੰਗਲ, 30 ਅਗਸਤ (ਦਲਵਿੰਦਰ ਸਿੰਘ ਰੰਧਾਵਾ)-ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਆਪਣੇ ਦਫਤਰ ਪੈਟਰੋਲ ਪੰਪ ਕੱਥੂਨੰਗਲ ਵਿਖੇ ਗੱਲਬਾਤ ਕਰਦਿਆਂ ਕਿਹਾ ਪੰਜਾਬ ਵਿਚ ਹੋ ਰਹੀ ਭਾਰੀ ਬਾਰਿਸ਼ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਹੀ ਪੰਜਾਬ ਹੜ੍ਹਾਂ ਦੀ ਲਪੇਟ ਵਿਚ ਹੈ ਤੇ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਅੱਜ ਦੀ ਇਸ ਭਾਰੀ ਬਾਰਿਸ਼ ਨਾਲ ਚਿੰਤਾਵਾਂ ਹੋਰ ਵੱਧ ਗਈਆਂ ਹਨ ਸੱਚਰ ਨੇ ਕਿਹਾ ਕਿ ਇਸ ਆਧੁਨਿਕ ਯੁੱਗ ਵਿਚ ਵੀ ਸੂਬਾ ਸਰਕਾਰ ਤੇ ਕੇਂਦਰ ਦੀ ਸਰਕਾਰ ਸਮਾਂ ਰਹਿੰਦਿਆਂ ਇਸਦੀ ਰੋਕਥਾਮ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ ਸੱਚਰ ਨੇ ਸੰਨ 1988 ਦਾ ਹਵਾਲਾ ਦੇਂਦਿਆ ਕਿਹਾ ਕਿ ਇਨ੍ਹਾਂ ਪਿਛਲੇ 37 ਸਾਲਾਂ ਵਿਚ ਹੜ੍ਹਾਂ ਨਾਲ ਨਜਿੱਠਣ ਲਈ ਕੀ ਉਪਰਾਲੇ ਕੀਤੇ ਹਨ? ਲੋਕਾਂ ਨੂੰ ਆਪਣੇ ਰਹਿਮੋ ਕਰਮ ਤੇ ਛੱਡ ਦਿੱਤਾ ਗਿਆ ਤੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਵੇਂ ਇਹ ਕੁਦਰਤੀ ਆਫ਼ਤ ਹੈ ਪਰ ਸਰਕਾਰਾਂ ਨੂੰ ਅਗਾਓਾ ਇਨ੍ਹਾਂ ਦੀ ਰੋਕਥਾਮ ਤੇ ਜਾਨ ਮਾਲ ਦੀ ਰੱਖਿਆ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਸੱਚਰ ਨੇ ਪਿੰਡ ਘੋਨੇਵਾਲ ਵਿਚ ਹੋਏ ਨੁਕਸਾਨ ਲਈ ਸਿੱਧੇ ਰੂਪ ਵਿਚ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਕਿਉਂਕਿ ਇਹ ਲੋਕ ਚਿਰੋਕਣੀ ਬੰਨ ਦੀ ਮੰਗ ਕਰ ਰਹੇ ਸਨ , ਜੇਕਰ ਏਥੇ ਬੰਨ ਬਣਿਆ ਹੁੰਦਾ ਤਾਂ ਸ਼ਾਇਦ ਏਨਾ ਭਾਰੀ ਨੁਕਸਾਨ ਨਾ ਹੁੰਦਾ | ਅੱਜ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਮੌਕੇ ਤੇ ਇਸ ਸੰਬੰਧੀ ਹੱਲ ਵੀ ਕਰਵਾਇਆ, ਭਗਵੰਤ ਪਾਲ ਸਿੰਘ ਸੱਚਰ ਨੂੰ ਮਜੀਠਾ ਹਲਕੇ ਦੇ ਵੱਡੇ ਪਿੰਡ ਨਾਗ ਕਲਾਂ ਦੇ ਪੰਜ ਮੈਂਬਰ ਪੰਚਾਇਤਾਂ ਸਮੇਤ ਪਿੰਡ ਵਾਸੀਆਂ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਚਰਚਾ ਕਰਦਿਆਂ ਕਿਹਾ ਸਾਡੇ ਪਿੰਡ ਵਿਚ ਗਲੀਆਂ ਨਾਲੀਆਂ ਦਾ ਬਹੁਤ ਹੀ ਬੁਰਾ ਹਾਲ ਹੈ ਤੇ ਇਸ ਨੂੰ ਪਹਿਲ ਦੇ ਅਧਾਰ ਤੇ ਬਨਾਇਆ ਜਾਵੇ ਇਸ ਬਾਰੇ ਸੱਚਰ ਨੇ ਕਿਹਾ ਕਿ ਇਸ ਸਬੰਧੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਮਿਲਕੇ ਸਾਰੀ ਸਥਿਤੀ ਤੋਂ ਜਾਣੰੂ ਕਰਵਾਕੇ ਜਲਦ ਗ੍ਰਾਂਟ ਲੈਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ ਇਸ ਮੌਕੇ ਮੈਂਬਰ ਪੰਚਾਇਤ ਸੋਨਾ ਸਿੰਘ ਧਾਲੀਵਾਲ, ਗੁਰਜੀਤ ਸਿੰਘ ਮੈਂਬਰ, ਸੈਮੂਅਲ ਮੈਂਬਰ, ਰਕੇਸ਼ ਸਿੰਘ, ਗੁਰਿੰਦਰ ਸਿੰਘ, ਸੁਲੱਖਣ ਸਿੰਘ, ਡਾ. ਮੋਹਨ ਸਿੰਘ, ਚੈਂਚਲ ਸਿੰਘ ਗਾਲੋਵਾਲੀ ਤੇ ਹੋਰ ਵੀ ਆਗੂ ਮੌਜੂਦ ਸਨ |
ਪਿਛਲੀ ਖ਼ਬਰ 26ਵੇਂ ਚੇਤਨਾ ਮਾਰਚ 'ਚ ਪੰਜ ਪਿਆਰੇ ਪੰਜ ਨਿਸ਼ਾਨਚੀਆਂ ਦੀ ਸੇਵਾ ਜਥੇਦਾਰ ਗੁਰਮੀਤ ਸਿੰਘ ਬਿਆਸ ਨੇ ਪ੍ਰਵਾਨ ਕੀਤੀ ਅਗਲੀ ਖ਼ਬਰ ਟਰੱਸਟ ਵਲੋਂ ਸਜਾਏ ਜਾ ਰਹੇ 26ਵੇਂ ਚੇਤਨਾ ਮਾਰਚ ਦਾ ਕਰਾਂਗੇ ਸਵਾਗਤ : ਆਸ਼ੂ ਅੰਬਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।