17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮਾਊਾਟ ਕਾਰਮਲ ਸਕੂਲ ਨੇ ਕਰਵਾਇਆ ਦੋ ਦਿਨਾਂ ਵਿੰਟਰ ਕਾਰਨੀਵਲ ਐਮ. ਸੀ. ਸੀ. 2025 <br/>

ਅਜੀਤ ਡੈਸਕ 28-12-2025
ਚੰਡੀਗੜ੍ਹ, 27 ਦਸੰਬਰ (ਸੁਖਵਿੰਦਰ ਸਿੰਘ ਸ਼ਾਨ)-ਮਾਊਾਟ ਕਾਰਮਲ ਸਕੂਲ ਸੈਕਟਰ-46 ਚੰਡੀਗੜ੍ਹ ਵਲੋਂ ਦੋ ਦਿਨਾਂ ਐਮ. ਸੀ. ਸੀ. ਕਾਰਨੀਵਲ 2025 ਕਰਵਾਇਆ, ਜਿਸ 'ਚ ਵਿਦਿਆਰਥੀ ਭਾਰੀ ਉਤਸ਼ਾਹ ਨਾਲ ਸ਼ਾਮਿਲ ਹੋਏ | ਸਕੂਲ ਦੇ ਸੰਸਥਾਪਕ ਤੇ ਨਿਰਦੇਸ਼ਕ ਡਾ. ਅਰਨੈਸਟ ਚਾਰਲਸ ਜੇ. ਸੈਮੂਅਲ ਤੇ ਡਾ. ਐਨੀ ਚਾਰਲਸ ਸੈਮੂਅਲ ਅਤੇ ਪਿੰ੍ਰਸੀਪਲ ਡਾ. ਪਰਵੀਨਾ ਜੌਨ ਸਿੰਘ ਦੀ ਅਗਵਾਈ 'ਚ ਕਰਵਾਇਆ | ਕਾਰਨੀਵਲ ਦੌਰਾਨ ਧਨਵੰਤਰੀ ਆਯੁਰਵੈਦਿਕ ਕਾਲਜ ਤੇ ਹਸਪਤਾਲ ਚੰਡੀਗੜ੍ਹ ਦੇ ਪਿੰ੍ਰਸੀਪਲ ਡਾ. ਸੁਮਿਤ ਸ੍ਰੀਵਾਸਤਵ, ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਆਈ. ਏ. ਐਸ. ਤੇ ਸ਼ਰੂਤੀ ਗੌਤਮ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਇਸ ਸਮੇਂ ਵਿਦਿਆਰਥੀਆਂ ਨੇ ਸ਼ਾਨਦਾਰ ਸਜਾਵਟ ਨਾਲ ਸਕੂਲ ਕੈਂਪਸ ਨੂੰ ਇਕ ਜੀਵੰਤ ਅਤੇ ਰੰਗਦਾਰ ਬਾਜ਼ਾਰ ਵਿਚ ਬਦਲ ਦਿੱਤਾ ਤੇ ਕਈ ਤਰ੍ਹਾਂ ਦੇ ਖਾਣੇ ਦੇ ਸਟਾਲਾਂ, ਦਿਲਚਸਪ ਪ੍ਰਦਰਸ਼ਨੀਆਂ ਅਤੇ ਮਜ਼ੇਦਾਰ ਖੇਡਾਂ ਨੇ ਆਏ ਮਹਿਮਾਨਾਂ ਅਤੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ | ਟਰਾਈਸਿਟੀ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਰਾਕ ਬੈਂਡ ਮੁਕਾਬਲੇ, ਅੰਤਰ ਸਕੂਲ ਸੋਲੋ ਗੀਤ ਮੁਕਾਬਲੇ ਵਿਚ ਹਿੱਸਾ ਲਿਆ | ਕਾਰਨੀਵਾਲ ਦੇ ਮੁੱਖ ਸਮਾਗਮਾਂ 'ਚੋਂ ਇਕ ਐਮ. ਸੀ. ਸੀ. ਫੈਸ਼ਨ ਸ਼ੋਅ ਸੀ, ਜਿਸ 'ਚ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪੋ-ਆਪਣੇ ਜੌਹਰ ਦਿਖਾਏ | ਸ਼ੋਅ 'ਚ ਜਮਾਤ 10ਵੀਂ ਐਫ ਦੀ ਵਿਦਿਆਰਥਣ ਸਹਰ ਕੌਸ਼ਲ ਨੂੰ ਮਿਸ ਐਮ. ਸੀ. ਸੀ. 2025 ਦਾ ਤਾਜ ਪਹਿਨਾਇਆ ਗਿਆ, ਜਦਕਿ ਜਮਾਤ 10ਵੀਂ ਏ ਦੇ ਜੈਰਾਜ ਸਿੰਘ ਲਾਠਰ ਨੇ ਮਿਸਟਰ ਐਮ. ਸੀ. ਸੀ. 2025 ਦਾ ਖਿਤਾਬ ਜਿੱਤਿਆ | ਇਸ ਮੌਕੇ ਰੈਫ਼ਲ ਕੂਪਨਾਂ ਦੇ ਲੱਕੀ ਡਰਾਅ ਕੱਢੇ ਗਏ, ਜਿਨ੍ਹਾਂ ਦਾ ਪਹਿਲਾ ਇਨਾਮ 46 ਇੰਚ ਦਾ ਐਲ. ਈ. ਡੀ. ਟੀ. ਵੀ., ਦੂਜਾ ਇਨਾਮ ਵਾਸ਼ਿੰਗ ਮਸ਼ੀਨ ਤੇ ਤੀਜਾ ਇਨਾਮ ਮਾਈਕ੍ਰੋਵੇਵ ਓਵਨ ਸਮੇਤ ਹੋਰ ਵੀ ਦਿਲਖਿੱਚ ਇਨਾਮ ਜੇਤੂਆਂ ਨੂੰ ਦਿੱਤੇ ਗਏ | ਇਸ ਮੌਕੇ ਡਾ. ਪਰਵੀਨਾ ਜੌਨ ਸਿੰਘ ਨੇ ਕਿਹਾ ਕਿ ਵਿੰਟਰ ਕਾਰਨੀਵਲ ਸੱਚਮੁੱਚ ਮਾਊਾਟ ਕਾਰਮਲ ਸਕੂਲ ਦੀਆਂ ਏਕਤਾ, ਰਚਨਾਤਮਿਕਤਾ ਤੇ ਖ਼ੁਸ਼ੀ ਆਦਿ ਭਾਵਨਾਵਾਂ ਨੂੰ ਦਰਸਾਉਂਦਾ ਹੈ |

ਪਿਛਲੀ ਖ਼ਬਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਸੈਮੀਨਾਰ <br/> ਅਗਲੀ ਖ਼ਬਰ ਤਿ੍ਵੇਦੀ ਕੈਂਪ ਵਿਖੇ ਖੁੱਲ੍ਹੇ ਨਾਲੇ 'ਚ ਡਿੱਗੀ ਗਾਂ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।