29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਵ. ਜਸਜੀਤ ਸਿੰਘ ਸਮੁੰਦਰੀ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਵਿਖੇ ਜਲ ਪ੍ਰਵਾਹ <br/>

ਅਜੀਤ ਡੈਸਕ 10-12-2025
ਕੀਰਤਪੁਰ ਸਾਹਿਬ, 9 ਦਸੰਬਰ (ਬੀਰ ਅੰਮਿ੍ਤਪਾਲ ਪਾਲ ਸਿੰਘ ਸੰਨੀ)-ਸੇਵਾ ਮੁਕਤ ਆਈ. ਐਫ. ਐਸ. ਸਰਦਾਰ ਜਸਜੀਤ ਸਿੰਘ ਸਮੁੰਦਰੀ ਜੋ ਕਿ ਬੀਤੇ ਦਿਨੀ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀਆਂ ਅਸਥੀਆਂ ਅੱਜ ਪਰਿਵਾਰਕ ਮੈਂਬਰਾਂ ਤੇ ਸਾਕ ਸੰਬੰਧੀ ਵਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸਤਲੁਜ ਦਰਿਆ ਉੱਪਰ ਬਣੇ ਅਸਟਘਾਟ 'ਤੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ | ਇਸ ਤੋਂ ਪਹਿਲਾਂ ਅਸਥਘਾਟ 'ਤੇ ਗ੍ਰੰਥੀ ਸਿੰਘ ਵਲੋਂ ਅਰਦਾਸ ਕੀਤੀ ਗਈ | ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਵ. ਜਸਜੀਤ ਸਿੰਘ ਸਮੁੰਦਰੀ ਦੀ ਯਾਦ 'ਚ ਇਕ ਬੂਟਾ ਵੀ ਲਗਾਇਆ | ਇਸ ਮੌਕੇ ਸਵ. ਜਸਜੀਤ ਸਿੰਘ ਸਮੁੰਦਰੀ ਦੀ ਧਰਮ ਪਤਨੀ ਇੰਦਰਪ੍ਰੀਤ ਕੌਰ ਸਪੁੱਤਰੀ ਪਰਨੀਤ ਕੌਰ, ਜਸਮੀਨ ਕੌਰ, ਭਰਾ ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਅਮਰੀਕਾ, ਸਾਬਕਾ ਜਥੇਦਾਰ ਰਣਜੀਤ ਸਿੰਘ, ਜਸਟਿਸ ਐਸ ਸਰਾਂ, ਰਾਣਾ ਕੰਵਰਪਾਲ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ, ਅੰਮਿ੍ਤ ਸਿੰਘ ਰਤਨਗੜ੍ਹ, ਨਿਰਮਲ ਸਿੰਘ ਸਿੱਧੂ, ਪਰਮਿੰਦਰ ਸਿੰਘ ਸਰਹਾਲੀ, ਸੁਖਦੇਵ ਸਿੰਘ ਭੱਟੀ ਸੇਵਾ ਮੁਕਤ ਸੀ. ਸੀ. ਐਫ., ਰਾਮ ਸਰੂਪ ਅਵਸਥੀ ਸੇਵਾ ਮੁਕਤ ਡੀ. ਐਫ. ਓ., ਚਰਨਜੀਤ ਸਿੰਘ ਕੂਨਰ ਸਮੇਤ ਵੱਡੀ ਗਿਣਤੀ ਪਰਿਵਾਰਿਕ ਮੈਂਬਰ ਅਤੇ ਸਾਖ ਸੰਬੰਧੀ ਮੌਜੂਦ ਰਹੇ |

ਪਿਛਲੀ ਖ਼ਬਰ ਬੱਚਿਆਂ ਨੂੰ ਸਿਹਤ ਤੇ ਸਸਕਾਰਾਂ ਬਾਰੇ ਦਿੱਤੀ ਜਾਣਕਾਰੀ <br/> ਅਗਲੀ ਖ਼ਬਰ ਸ਼ਹੀਦਾਂ ਦੀ ਯਾਦਗਾਰ ਲਈ ਸੁਸਾਇਟੀ ਦੀ ਲੋਕ ਸੰਪਰਕ ਮੁਹਿੰਮ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।