ਨੂਰਪੁਰ ਬੇਦੀ, 9 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਟਿੱਬਾ ਨੰਗਲ ਜ਼ੋਨ ਵਿਚ ਭਾਜਪਾ ਦੀ ਚੋਣ ਮੁਹਿੰਮ ਨੂੰ ਵੱਡਾ ਉਤਸ਼ਾਹ ਉਸ ਵੇਲੇ ਮਿਲਿਆ, ਜਦੋਂ ਰੂਪਨਗਰ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਚੋਣ ਪ੍ਰਚਾਰ 'ਚ ਭਾਗ ਲੈਂਦਿਆਂ ਖੇਤਰ ਵਿਚ ਵਿਕਾਸ ਅਤੇ ਜਨਸੇਵਾ ਲਈ ਭਾਜਪਾ ਦੀ ਨੀਤੀ ਨੂੰ ਘਰ-ਘਰ ਤੱਕ ਪਹੁੰਚਾਇਆ | ਇਸ ਦੌਰਾਨ ਉਨ੍ਹਾਂ ਨੇ ਬਲਾਕ ਸੰਮਤੀ ਟਿੱਬਾ ਨੰਗਲ ਜ਼ੋਨ ਤੋਂ ਉਮੀਦਵਾਰ ਸ੍ਰੀਮਤੀ ਰੇਖਾ ਰਾਣੀ ਪਤਨੀ ਬਲਕਿ੍ਸ਼ਨ ਤੇ ਤਖ਼ਤਗੜ੍ਹ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕੁਲਜਿੰਦਰ ਸਿੰਘ ਲਾਲਪੁਰਾ ਦੇ ਹੱਕ ਵਿਚ ਵੱਡੇ ਪੱਧਰ 'ਤੇ ਜਨਸੰਪਰਕ ਕੀਤਾ | ਪਿੰਡਾਂ 'ਚ ਹੋਈਆਂ ਮੀਟਿੰਗਾਂ ਤੇ ਘਰ-ਘਰ ਮੁਹਿੰਮ ਦੌਰਾਨ ਅਜੈਵੀਰ ਸਿੰਘ ਲਾਲਪੁਰਾ ਨੇ ਲੋਕਾਂ ਨਾਲ ਮਿਲਦੇ ਹੋਏ ਉਨ੍ਹਾਂ ਦੀਆਂ ਜ਼ਰੂਰਤਾਂ, ਸਮੱਸਿਆਵਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ | ਉਨ੍ਹਾਂ ਕਿਹਾ ਕਿ ਭਾਜਪਾ ਦੇ ਨੇਤਿ੍ਤਵ ਨੇ ਹਮੇਸ਼ਾ ਪਾਰਦਰਸ਼ਤਾ, ਇਮਾਨਦਾਰੀ ਤੇ ਵਿਕਾਸ ਨੂੰ ਆਪਣੀ ਰਾਜਨੀਤੀ ਦਾ ਕੇਂਦਰ ਬਣਾਇਆ ਹੈ ਅਤੇ ਇਸ ਨੀਤੀ ਨੂੰ ਹੀ ਅੱਗੇ ਵਧਾਉਣ ਦਾ ਸੰਕਲਪ ਉਨ੍ਹਾਂ ਦੇ ਉਮੀਦਵਾਰਾਂ ਦੁਆਰਾ ਦੁਹਰਾਇਆ ਜਾਵੇਗਾ | ਚੋਣ ਪ੍ਰਚਾਰ ਦੌਰਾਨ ਲੋਕਾਂ ਵਲੋਂ ਮਿਲਿਆ ਭਾਰੀ ਸਮਰਥਨ ਇਹ ਦਰਸਾਉਂਦਾ ਹੈ ਕਿ ਟਿੱਬਾ ਨੰਗਲ ਜ਼ੋਨ ਦੇ ਲੋਕ ਭਾਜਪਾ ਦੀ ਵਿਕਾਸ ਨੀਤੀ 'ਤੇ ਭਰੋਸਾ ਰੱਖਦੇ ਹਨ | ਅਜੈਵੀਰ ਸਿੰਘ ਲਾਲਪੁਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾ ਕੇ ਜਿਤਾਏਾ |