29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਲਾਲੀ ਤੇ ਪੰਮਾ ਦੇ ਹੱਕ 'ਚ ਆਬਾਦੀ ਬਾਹਤੀਆਂ 'ਚ ਡੋਰ-ਟੂ-ਡੋਰ ਮੁਹਿੰਮ <br/>

ਅਜੀਤ ਡੈਸਕ 10-12-2025
ਨੂਰਪੁਰ ਬੇਦੀ, 9 ਦਸੰਬਰ (ਢੀਂਡਸਾ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਲਵਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਲਾਲੀ ਤੇ ਬਲਾਕ ਸੰਮਤੀ ਜ਼ੋਨ ਥਾਣਾ ਤੋਂ 'ਆਪ' ਉਮੀਦਵਾਰ ਤਿਲਕ ਰਾਜ ਪੰਮਾ ਦੇ ਹੱਕ 'ਚ ਪਿੰਡ ਆਬਾਦੀ ਬਾਹਤੀਆਂ 'ਚ ਵੱਡੇ ਪੱਧਰ 'ਤੇ ਡੋਰ-ਟੂ-ਡੋਰ ਮੁਹਿੰਮ ਚਲਾਈ ਗਈ | ਚੇਅਰਮੈਨ ਰਾਮ ਕੁਮਾਰ ਮਕਾਰੀ ਤੇ ਸਰਪੰਚ ਮਾਸਟਰ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਇਸ ਮੁਹਿੰਮ ਨੂੰ ਲੋਕਾਂ ਵਲੋਂ ਜ਼ਬਰਦਸਤ ਪ੍ਰਤੀਕਰਮ ਮਿਲਿਆ | ਚੇਅਰਮੈਨ ਰਾਮ ਕੁਮਾਰ ਮਕਾਰੀ ਨੇ ਕਿਹਾ ਕਿ ਜਰਨੈਲ ਸਿੰਘ ਲਾਲੀ ਤੇ ਤਿਲਕ ਰਾਜ ਪੰਮਾ ਉਹ ਉਮੀਦਵਾਰ ਹਨ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿੰਡਾਂ 'ਚ ਜਿੰਨੇ ਕੰਮ ਆਪਣੇ ਕਾਰਜਕਾਲ ਵਿਚ ਕਰਕੇ ਦਿਖਾਏ ਹਨ, ਉਹ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ | 'ਸਾਡਾ ਮਕਸਦ ਸਿਆਸਤ ਨਹੀਂ, ਲੋਕਾਂ ਦੀ ਸੇਵਾ ਕਰਨਾ ਹੈ | ਸਾਨੂੰ ਇਹ ਯਕੀਨ ਹੈ ਕਿ ਲਾਲੀ ਤੇ ਪੰਮਾ ਜਿੱਤ ਕੇ ਆਉਣਗੇ ਅਤੇ ਖੇਤਰ ਦੀਆਂ ਅਧੂਰੀਆਂ ਲੋੜਾਂ ਨੂੰ ਪਹਿਲ ਮਿਲੇਗੀ | ਉਨ੍ਹਾਂ ਹੋਰ ਦੱਸਿਆ ਕਿ 'ਆਪ' ਸਰਕਾਰ ਨੇ ਬੇਮਿਸਾਲ ਤਰੱਕੀ ਦੇ ਮਾਪਦੰਡ ਸੈੱਟ ਕੀਤੇ ਹਨ, ਚਾਹੇ ਸੜਕਾਂ ਦੀ ਨਵੀਂ ਕਾਰਪੇਟਿੰਗ ਹੋਵੇ, ਗਲੀਆਂ ਦੀ ਮੁਰੰਮਤ, ਪਾਣੀ-ਬਿਜਲੀ ਦੀ ਸਹੂਲਤ ਜਾਂ ਬੇਰੁਜ਼ਗਾਰੀ ਘਟਾਉਣ ਲਈ ਕਦਮ | 'ਲੋਕਾਂ ਨੇ ਅੱਜ ਜੋ ਸਾਡੇ ਉਮੀਦਵਾਰਾਂ ਤੇ ਭਰੋਸਾ ਦਿਖਾਇਆ ਹੈ, ਇਹ ਦਰਸਾਉਂਦਾ ਹੈ ਕਿ ਚੋਣਾਂ 'ਚ ਆਪ ਦਾ ਪੱਲਾ ਭਾਰੀ ਰਹੇਗਾ | ਡੋਰ-ਟੂ-ਡੋਰ ਕੰਪੇਨ ਦੌਰਾਨ ਪਿੰਡ ਵਾਸੀਆਂ ਨੇ ਲਾਲੀ ਅਤੇ ਪੰਮਾ ਨੂੰ ਆਪਣੇ ਮੁੱਦੇ ਵੀ ਦੱਸੇ, ਜਿਸ 'ਤੇ ਦੋਵਾਂ ਉਮੀਦਵਾਰਾਂ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ | ਵਰਕਰਾਂ ਨੇ ਵੀ ਵੱਧ ਚੜ੍ਹ ਕੇ ਮੁਹਿੰਮ 'ਚ ਹਿੱਸਾ ਲਿਆ ਤੇ ਚੋਣ ਤਿਆਰੀਆਂ ਹੋਰ ਤੇਜ਼ ਕਰਨ ਦਾ ਐਲਾਨ ਕੀਤਾ | ਪਿੰਡ ਆਬਾਦੀ ਬਾਹਤੀਆਂ ਵਿਚ ਮਿਲੇ ਜਜ਼ਬੇ ਨੂੰ ਵੇਖਦੇ ਹੋਏ ਇਹ ਸਾਫ਼ ਹੈ ਕਿ ਖੇਤਰ ਵਿਚ ਹੁਣ ਹਵਾ ਆਪ ਦੇ ਉਮੀਦਵਾਰਾਂ ਜਰਨੈਲ ਸਿੰਘ ਲਾਲੀ ਅਤੇ ਤਿਲਕ ਰਾਜ ਪੰਮਾ ਦੇ ਹੱਕ ਵਿਚ ਵਹਿ ਰਹੀ ਹੈ |

ਪਿਛਲੀ ਖ਼ਬਰ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਅਜੈਵੀਰ ਸਿੰਘ ਲਾਲਪੁਰਾ ਵਲੋਂ ਚੋਣ ਪ੍ਰਚਾਰ <br/> ਅਗਲੀ ਖ਼ਬਰ ਖੈਰਾਬਾਦ 'ਚ ਬੀਬੀ ਚਰਨਜੀਤ ਕੌਰ ਮਲਕਪੁਰ ਦਾ ਚੋਣ ਪ੍ਰਚਾਰ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।