12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਠੇਕੇਦਾਰ ਕਾਮਿਆਂ ਵਲੋਂ ਰੋਸ ਰੈਲੀ <br/>

ਸੰਬੋਧਨ ਕਰਦੇ ਹੋਏ ਮੁਲਾਜ਼ਮ ਆਗੂ | (ਸੱਜੇ) ਧਰਨੇ ਦੌਰਾਨ ਹਾਜ਼ਰ ਥਰਮਲ ਕਾਮੇ | ਤਸਵੀਰਾਂ : ਜਸਵੀਰ ਸਿੰਘ ਸੈਣੀ <br/> 04-12-2025
ਘਨੌਲੀ, 3 ਦਸੰਬਰ (ਜਸਵੀਰ ਸਿੰਘ ਸੈਣੀ)-ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੇ ਲਈ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਰੋਸ ਰੈਲੀ ਕੀਤੀ ਗਈ | ਧਰਨਾ ਪ੍ਰਧਾਨ ਸਿਮਰਨਜੀਤ ਸਿੰਘ ਨੀਲੋਂ ਦੀ ਪ੍ਰਧਾਨਗੀ ਹੇਠ ਹੋਈ | ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ 2, 3 ਤੇ 4 ਤਿੰਨ ਦਿਨ ਲਗਾਤਾਰ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਰੋਸ ਰੈਲੀ ਕੀਤੀ ਜਾਵੇਗੀ | ਇਹ ਧਰਨਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਕਾਲ 'ਤੇ ਦਿੱਤਾ ਜਾ ਰਿਹਾ ਹੈ | ਇਹ ਧਰਨਾ ਸਮੁੱਚੇ ਪੰਜਾਬ 'ਚ ਕੰਟਰੈਕਟਰ ਵਰਕਰਾਂ ਵਲੋਂ ਆਪਣੇ-ਅਪਣੇ ਦਫ਼ਤਰਾਂ ਦੇ ਸਾਹਮਣੇ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਧਰਨੇ ਦੀ ਸੂਚਨਾ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ | ਮੰਚ ਦੇ ਸਕੱਤਰ ਬਲਵਿੰਦਰ ਸਿੰਘ ਸਸਕੌਰ ਨੇ ਚੰਡੀਗੜ੍ਹ ਦੀ ਮੀਟਿੰਗ ਦੌਰਾਨ ਉਪਰੰਤ ਕਿਹਾ ਕਿ ਮੀਟਿੰਗ 'ਚ ਪਾਲਿਸੀ ਦੀ ਕਟ ਆਫ ਡੇਟ 15-12-25 ਤੱਕ ਤੈਅ ਕੀਤੀ ਗਈ ਹੈ | 19-12-25 ਨੂੰ ਸਾਰੇ ਡਿਪਾਰਮੈਟਾਂ ਦੀ ਪਾਲਸਿਆਂ ਰੀਡ ਕਰਨ ਉਪਰੰਤ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ | ਉਨ੍ਹਾਂ ਨੇ ਕਿਹਾ ਕਿ ਧਰਨਾ ਉਦੋਂ ਤੱਕ ਸਮਾਪਤ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਕੋਈ ਫ਼ੈਸਲਾ ਸਾਡੇ ਹੱਕ ਵਿਚ ਨਹੀਂ ਹੋ ਜਾਂਦੇ | ਰੈਲੀ ਨੂੰ ਜਸਕਰਨਜੀਤ ਸਿੰਘ, ਪਰਗਟ ਸਿੰਘ ਘਨੋਲੀ, ਮਨਜੀਤ ਸਿੰਘ, ਸਿਮਰਨਜੀਤ ਸਿੰਘ, ਬਲਵੀਰ ਸਿੰਘ, ਸਾਹਿਲ, ਬਲਵਿੰਦਰ ਸਿੰਘ ਸਸਕੌਰ, ਮਨੀਸ਼ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਕੰਟਰੈਕਟਰ ਵਰਕਰਾਂ ਨੂੰ ਜਿਵੇਂ ਹੈ ਜਿਥੇ ਹੈ ਦੇ ਆਧਾਰ 'ਤੇ ਪੀ. ਐਸ. ਪੀ. ਸੀ. ਐਲ. ਦੇ ਰੋਲ 'ਤੇ ਲੈ ਲਿਆ ਜਾਵੇ | ਉਨਾਂ ਨੇ ਕਿਹਾ ਕਿ ਕੁਆਲੀਫਾਇਡ/ਅਣ ਕੁਆਲੀਫਾਈਡ ਤੇ ਡਿਊਟੀ ਸਮੇਂ ਦੀ ਕੋਈ ਸਰਤ ਨਾ ਰੱਖੀ ਜਾਵੇ | ਰੈਲੀ ਦੌਰਾਨ, ਗੁਲਸ਼ਨ, ਦੀਪਕ ਲਕੀ, ਅੱਛਰਾ ਸਿੰਘ, ਰਾਮਾਨੰਦ, ਰਾਮ ਲਖਨ ਬਿਕਰਮਜੀਤ ਆਦਿ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |

ਪਿਛਲੀ ਖ਼ਬਰ ਪਿੰਡ ਕਲਾਰਾਂ 'ਚ ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਬਿਜਲੀ ਕਰਮਚਾਰੀਆਂ ਦਾ ਵਿਰੋਧ <br/> ਅਗਲੀ ਖ਼ਬਰ ਮਨਕੀਰਤ ਔਲਖ ਦੀ ਟੀਮ ਵਲੋਂ ਗੁਰਦੁਆਰਾ ਟਿੱਬੀ ਸਾਹਿਬ ਰੂਪਨਗਰ ਨੂੰ ਸੋਨਾਲੀਕਾ ਟਰੈਕਟਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।