ਸ੍ਰੀ ਚਮਕੌਰ ਸਾਹਿਬ, 3 ਦਸੰਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਅੰਦਰ ਹੋ ਰਹੀਆਂ ਚੋਣਾਂ ਦੌਰਾਨ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਉੱਘੇ ਸਮਾਜ ਸੇਵੀਆਂ ਦਰਸ਼ਨ ਸਿੰਘ ਸੰਧੂ (ਯੂ. ਐੱਸ. ਏ.), ਖੁਸ਼ਵਿੰਦਰ ਸਿੰਘ ਜੰਡ ਸਾਹਿਬ, ਲਖਵੀਰ ਸਿੰਘ ਹਾਫਿਜ਼ਾਬਾਦ, ਜੁਝਾਰ ਸਿੰਘ ਗੱਧਰਾਮ, ਜਸਪ੍ਰੀਤ ਸਿੰਘ ਗੱਧਰਾਮ ਆਦਿ ਆਗੂਆਂ ਨੇ ਕਿਹਾ ਹੈ ਕਿ ਅੱਜ ਸਿਆਸੀ ਨੇਤਾਵਾਂ ਦੀ ਸਰਪ੍ਰਸਤੀ ਦੀ ਥਾਂ ਖ਼ੁਦ ਸਰਪ੍ਰਸਤ ਬਣੋ ਤਾਂ ਜੋ ਸਿਆਸੀ ਆਗੂ ਆਮ ਲੋਕਾਂ ਨੂੰ ਨਾ ਵਰਤ ਸਕਣ | ਇਨ੍ਹਾਂ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਹਰ ਜ਼ੋਨ ਵਿਚ ਸਰਬ ਸੰਮਤੀ ਨਾਲ ਮੈਂਬਰ ਦੀ ਚੋਣ ਕਰਕੇ ਨੌਜਵਾਨਾਂ ਨੂੰ ਨਸ਼ਿਆ ਅਤੇ ਕੀਤੇ ਜਾਂਦੇ ਵਾਧੂ ਖਰਚਿਆ ਤੋਂ ਬਚਾਅ ਕੀਤਾ ਜਾਵੇ | ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਦੇ ਗੁਲਾਮ ਬਣਨ ਦੀ ਥਾਂ ਸਰਬ ਸੰਮਤੀਆਂ ਨਾਲ ਮੈਂਬਰਾਂ ਦੀ ਚੋਣ ਕਰਕੇ ਇਨ੍ਹਾਂ ਪਾਰਟੀਆਂ ਨੂੰ ਹੀ ਕੀਤੇ ਗਏ ਵਾਅਦਿਆਂ ਲਈ ਜਵਾਬਦੇਹ ਬਣਾਇਆ ਜਾਵੇ |