14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਾਹਮਣ ਮਾਜਰਾ ਦੇ ਮੋਹਨ ਸਿੰਘ ਚਾਹਲ ਨੇ 47ਵੀਂ ਰਾਜ ਪੱਧਰੀ ਮਾਸਟਰ ਅਥਲੈਟਿਕਸ ਮੀਟ 'ਚ ਕਰਾਈ ਬੱਲੇ-ਬੱਲੇ <br/>

ਅਜੀਤ ਡੈਸਕ 04-12-2025
ਨੂਰਪੁਰ ਬੇਦੀ, 3 ਦਸੰਬਰ (ਵਿੰਦਰਪਾਲ ਝਾਂਡੀਆਂ)-ਮਾਸਟਰਜ਼ ਐਸੋਸੀਏਸ਼ਨ ਚੰਡੀਗੜ੍ਹ ਵਲੋਂ 30 ਨਵੰਬਰ ਤੱਕ ਚੰਡੀਗੜ੍ਹ ਵਿਖੇ 47ਵੀਂ ਰਾਜ ਪੱਧਰੀ ਮੀਟ ਕਰਵਾਈ ਗਈ | ਜਿਸ 'ਚ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬਾਹਮਣ ਮਾਜਰਾ ਦੇ ਮੋਹਨ ਸਿੰਘ ਚਾਹਲ ਨੇ 70 ਪਲੱਸ ਉਮਰ ਵਰਗ 'ਚ ਭਾਗ ਲਿਆ ਸੀ, ਨੇ 400 ਮੀਟਰ ਦੌੜ 'ਚ ਸ਼ਾਨਦਾਰ ਧੂਆਂ ਧਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਤਗਮਾ ਜਿੱਤਿਆ ਹੈ | ਜਿਸ ਨਾਲ ਖਿਡਾਰੀ ਨੇ ਇਲਾਕੇ ਤੇ ਜ਼ਿਲ੍ਹਾ ਰੂਪਨਗਰ ਦਾ ਨਾਂਅ ਰੌਸ਼ਨ ਕਰਕੇ ਮਾਣ ਵਧਾਇਆ ਹੈ | ਇਥੇ ਦੱਸਦੀਏ ਕਿ ਮੋਹਨ ਸਿੰਘ ਚਾਹਲ ਲੰਬੇ ਸਮੇਂ ਤੋਂ ਦੌੜ ਮੁਕਾਬਲਿਆਂ 'ਚ ਹਿੱਸਾ ਲੈਂਦੇ ਆ ਰਹੇ ਹਨ, ਲਗਾਤਾਰ ਵਧੀਆ ਪ੍ਰਦਰਸ਼ਨ ਨਾਲ ਨੌਜਵਾਨ ਪੀੜੀ ਲਈ ਮਾਰਗ ਦਰਸ਼ਕ 'ਤੇ ਚਾਨਣ ਮੁਨਾਰਾ ਬਣੇ ਹੋਏ ਹਨ | ਉਨ੍ਹਾਂ ਨੇ ਬੀਤੇ ਕੁੱਝ ਦਿਨ ਪਹਿਲਾ ਚੇਨੱਈ ਵਿਖੇ ਹੋਈਆਂ ਇੰਟਰਨੈਸ਼ਨਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੰਟਰਨੈਸ਼ਨਲ ਖਿਡਾਰੀ ਹੋਣ ਦਾ ਸਰਟੀਫਿਕੇਟ ਪ੍ਰਾਪਤ ਕਰਕੇ ਵੱਡਾ ਮਾਣ ਪ੍ਰਾਪਤ ਕੀਤਾ ਸੀ ਤੇ ਨੂਰਪੁਰ ਬੇਦੀ ਇਲਾਕੇ, ਜ਼ਿਲ੍ਹਾ ਰੂਪਨਗਰ ਤੇ ਸੂਬੇ ਪੰਜਾਬ ਦਾ ਨਾਂਅ ਇੰਟਰਨੈਸ਼ਨਲ ਪੱਧਰ 'ਤੇ ਚਮਕਾਇਆ ਅਤੇ ਮਾਣ ਵਧਾਇਆ ਸੀ | ਇਸ ਤੋਂ ਪਹਿਲਾ ਉਨ੍ਹਾਂ ਨੇ 2024 'ਚ ਇੰਡੀਅਨ ਸਪੋਰਟਸ ਐਸੋਸੀਏਸ਼ਨ ਦਿੱਲੀ ਵਲੋਂ ਦੇਹਰਾਦੂਨ ਵਿਖੇ ਕਰਵਾਈ 5ਵੀਂ ਅਥਲੈਟਿਕਸ ਚੈਂਪੀਅਨਸ਼ਿਪ 'ਚ 5000 ਮੀਟਰ ਤੇਜ਼ ਤੁਰਨ ਅਤੇ 1500 ਦੌੜ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋ ਸੋਨ ਤਗਮੇ ਜਦ ਕਿ 400 ਮੀਟਰ ਦੌੜ 'ਚ ਚਾਂਦੀ ਦਾ ਤਗਮਾ, ਅਕਤੂਬਰ 2023 'ਚ ਬਲਾਕ ਤੇ ਫਿਰ ਜ਼ਿਲ੍ਹਾ ਪੱਧਰੀ 800 ਮੀਟਰ ਦੌੜ 'ਚ ਪਹਿਲਾਂ ਸਥਾਨ ਹਾਸਿਲ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਮਈ 2022 'ਚ ਹੋਈਆਂ 42ਵੀਂ ਅਥਲੈਟਿਕਸ ਚੈਂਪੀਅਨਸ਼ਿਪ ਮੀਟ ਦੌਰਾਨ 800 ਮੀਟਰ ਦੌੜ 'ਚ ਚਾਂਦੀ ਤੇ 1500 ਮੀਟਰ ਦੋੜ 'ਚ ਕਾਂਸੀ ਦਾ ਤਗਮਾ ਹਾਸਿਲ ਕੀਤਾ ਸੀ | ਜਦ ਕਿ ਇਸ ਤੋਂ ਬਾਅਦ ਜੂਨ 2022 'ਚ ਗੁਜਰਾਤ ਸੂਬੇ ਦੇ ਸ਼ਹਿਰ ਵਡੋਦਰਾ ਵਿਖੇ ਹੋਈਆਂ ਪਹਿਲੀ ਅਥਲੈਟਿਕਸ ਚੈਂਪੀਅਨਸ਼ਿਪ 'ਚ 1500 ਮੀਟਰ ਦੌੜ ਮੁਕਾਬਲੇ 'ਚ ਚਾਂਦੀ ਦਾ ਅਤੇ 400 ਮੀਟਰ ਦੌੜ ਮੁਕਾਬਲੇ 'ਚ ਨੈਸ਼ਨਲ ਪੱਧਰ 'ਤੇ 5ਵਾਂ ਸਥਾਨ ਹਾਸਿਲ ਕਰਕੇ ਆਪਣੇ ਪਿੰਡ, ਜ਼ਿਲੇ੍ਹ ਤੇ ਪੰਜਾਬ ਦਾ ਮਾਣ ਵਧਾਇਆ ਸੀ | ਇਸ ਉਕਤ ਮਾਣਮੱਤੀ ਪ੍ਰਾਪਤੀ 'ਤੇ ਪਿੰਡ ਦੇ ਪਤਵੰਤਿਆਂ ਤੇ ਇਲਾਕੇ ਦੇ ਖੇਡ ਪ੍ਰੇਮੀਆਂ ਨੇ ਉਨਾਂ ਨੂੰ ਵਧਾਈ ਦਿੱਤੀ | ਸ੍ਰੀ ਚਾਹਲ ਨੇ ਕਿਹਾ ਕਿ ਮੇਰਾ ਆਪਣੀ ਗੇਮ ਨੂੰ ਇੰਟਰਨੈਸ਼ਨਲ ਪੱਧਰ 'ਤੇ ਪਹੁੰਚਾਉਣ ਦਾ ਟੀਚਾ ਸੀ ਜੋ ਪੂਰਾ ਹੋ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਆਪਣੀ ਗੇਮ ਨੂੰ ਇਸੇ ਹੀ ਤਰ੍ਹਾਂ ਨਿਰੰਤਰ ਜਾਰੀ ਰੱਖਗਾਂ |

ਪਿਛਲੀ ਖ਼ਬਰ ਗ੍ਰੀਨਵੇਜ਼ ਸਕੂਲ ਰੁੜਕੀ ਹੀਰਾਂ ਦੇ ਟਰਾਂਸਪੋਰਟ ਇੰਚਾਰਜ ਨੂੰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋ: ਪੰਜਾਬ ਵਲੋਂ ਵਧੀਆ... ਅਗਲੀ ਖ਼ਬਰ ਨਹੀਂ ਰਹੇ ਮਾਸਟਰ ਮਲਕੀਅਤ ਸਿੰਘ ਸੰਤੋਖਗੜ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।