14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਭਾਕਿਯੂ ਏਕਤਾ (ਸਿੱਧੂਪੁਰ) ਨੇ ਐੱਸ. ਡੀ. ਐੱਮ. ਮੋਰਿੰਡਾ ਨੂੰ ਸੌਂਪਿਆ ਮੰਗ ਪੱਤਰ <br/>

ਐਸ. ਡੀ. ਐਮ. ਮੋਰਿੰਡਾ ਨੂੰ ਮੰਗ-ਪੱਤਰ ਦੇਣ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਮੈਂਬਰ | <br/> 04-12-2025
ਮੋਰਿੰਡਾ, 3 ਦਸੰਬਰ (ਤਰਲੋਚਨ ਸਿੰਘ ਕੰਗ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਇਕੱਤਰਤਾ ਕਰਦਿਆਂ ਐੱਸ. ਡੀ. ਐੱਮ. ਮੋਰਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਸੰਬੰਧੀ ਮੇਹਰ ਸਿੰਘ ਥੇੜੀ ਨੇ ਦੱਸਿਆ ਕਿ ਪਿੰਡ ਮਾਛੀਪੁਰ, ਥੇੜੀ ਤੇ ਸਿੱਲ ਕੱਪੜਾ ਦੇ ਨੇੜੇ ਮਿਊਾਸਪਲ ਕਮੇਟੀ ਮੋਰਿੰਡਾ ਦਾ ਕੂੜਾ ਪਿੰਡ ਭਟੇੜੀ ਦੀ ਜ਼ਮੀਨ 'ਚ ਸੁੱਟ ਰਹੇ ਹਨ | ਰੋਜ਼ਾਨਾ ਹੀ ਇਸ ਕੂੜੇ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਕਰਕੇ ਧੂੰਏਾ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਡੰਪ ਦੇ ਲਗਪਗ 200 ਮੀਟਰ ਤੋਂ ਹੀ ਲੋਕਾਂ ਦੇ ਘਰ ਸ਼ੁਰੂ ਹੋ ਜਾਂਦੇ ਹਨ ਤੇ ਡੰਪ ਦੇ ਆਲੇ-ਦੁਆਲੇ ਤਿੰਨ ਪਿੰਡ ਵੀ ਵੱਸਦੇ ਹਨ | ਉਨ੍ਹਾਂ ਰੋਸ ਜ਼ਾਹਿਰ ਕੀਤਾ ਕੇ ਜਦੋਂ ਕਿਸੇ ਕਿਸਾਨ ਦੁਆਰਾ ਅੱਗ ਲਗਾਉਣ ਤੇ ਪ੍ਰਸ਼ਾਸਨ ਤੁਰੰਤ ਹਰਕਤ 'ਚ ਆ ਜਾਂਦਾ ਸੀ ਤਾਂ ਹੁਣ ਰੋਜ਼ਾਨਾ ਲੱਗ ਰਹੀ ਅੱਗ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖ ਰਹੀ? ਇਲਾਕਾ ਨਿਵਾਸੀਆਂ ਦੀ ਮੰਗ ਕੀਤੀ ਹੈ ਕਿ ਇਸ ਡੰਪ ਨੂੰ ਬੰਦ ਕੀਤਾ ਜਾਵੇ ਜਾਂ ਫਿਰ ਇਸ ਡੰਪ ਦੇ ਆਲੇ-ਦੁਆਲੇ ਚਾਰਦੀਵਾਰੀ ਕਰਕੇ ਕਵਰ ਕੀਤਾ ਜਾਵੇ ਤੇ ਅੱਗ ਲਗਾਉਣੀ ਬੰਦ ਕੀਤੀ ਜਾਵੇ | ਇਸ ਮੌਕੇ ਹਕੀਕਤ ਸਿੰਘ ਘੜੂੰਆਂ, ਰੁਪਿੰਦਰ ਸਿੰਘ ਥੇੜੀ, ਸੁਰਿੰਦਰਪਾਲ ਸਿੰਘ ਥੇੜੀ, ਭੁਪਿੰਦਰ ਸਿੰਘ ਸਿੱਲ ਕੱਪੜਾ, ਅਵਤਾਰ ਸਿੰਘ ਥੇੜੀ, ਭਜਨ ਸਿੰਘ ਥੇੜੀ ਅਤੇ ਇਲਾਕਾ ਨਿਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਨਹੀਂ ਰਹੇ ਮਾਸਟਰ ਮਲਕੀਅਤ ਸਿੰਘ ਸੰਤੋਖਗੜ੍ਹ ਅਗਲੀ ਖ਼ਬਰ ਸਰਕਾਰੀ ਸਕੂਲ ਧਮਾਣਾ ਦੇ ਮਿਡਲ ਵਿੰਗ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।