14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਡੀ. ਸੀ. ਅਤੇ ਐੱਸ. ਪੀ. ਊਨਾ ਵਲੋਂ ਟਾਹਲੀਵਾਲ ਮਾਰਕੀਟ 'ਚ ਆਵਾਜਾਈ ਦਾ ਨਿਰੀਖਣ <br/>

ਅਜੀਤ ਡੈਸਕ 04-12-2025
ਸੁਖਸਾਲ, 3 ਦਸੰਬਰ (ਧਰਮ ਪਾਲ)-ਡੀ. ਸੀ. ਅਤੇ ਐੱਸ. ਪੀ. ਊਨਾ ਨੇ ਟਾਹਲੀਵਾਲ ਬਜ਼ਾਰ ਤੇ ਉਦਯੋਗਿਕ ਖੇਤਰ ਵਿਚ ਆਵਾਜਾਈ ਨਿਰਵਿਘਨ ਜਾਰੀ ਰੱਖਣ ਲਈ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਵਾਜਾਈ ਵਿਚ ਕੋਈ ਵੀ ਵਿਘਨ ਨਾ ਪਵੇ | ਇਸ ਮੌਕੇ ਉਨ੍ਹਾਂ ਬਜ਼ਾਰ ਵਿਚ ਵਾਹਨਾਂ ਦੀ ਪਾਰਕਿੰਗ ਅਤੇ ਰੇਹੜੀ ਫੜੀ ਲਈ ਜਗ੍ਹਾ ਨਿਰਧਾਰਿਤ ਕਰਨ ਦੇ ਹੁਕਮ ਵੀ ਦਿੱਤੇ | ਇਸ ਮੌਕੇ ਉਨ੍ਹਾਂ ਮੁੱਖ ਬਜ਼ਾਰ ਵਿਚ ਨੋ ਪਾਰਕਿੰਗ ਅਤੇ ਨੋ-ਸਾਈਨ ਬੋਰਡ ਲਗਾਉਣ ਲਈ ਹੋਡਿੰਗ ਲਿਖਣ ਦੇ ਨਿਰਦੇਸ਼ ਵੀ ਦਿੱਤੇ | ਇਸ ਮੌਕੇ ਉਨ੍ਹਾਂ ਲੋਕਾਂ ਦੀ ਸੁਵਿਧਾ ਲਈ ਬੱਸਾਂ ਦੇ ਰੁਕਣ ਅਤੇ ਟਾਈਮ ਟੇਬਲ ਲਿਖਣ ਦੇ ਲਈ ਵੀ ਕਿਹਾ ਤਾਂ ਕਿ ਜਾਮ ਲੱਗਣ ਵਾਲੀ ਸਥਿਤੀ ਨਾ ਬਣੇ | ਇਸ ਮੌਕੇ ਉਨਾਂ ਆਵਾਜਾਈ ਸੁਚਾਰੂ ਰੂਪ ਵਿਚ ਚਲਾਉਣ ਲਈ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ | ਇਸ ਮੌਕੇ ਐਸ.ਪੀ ਊਨਾ ਅਮਿਤ ਯਾਦਵ ਨੇ ਕਿਹਾ ਕਿ ਹਿਮਾਚਲ, ਪੰਜਾਬ ਦੀ ਸੀਮਾ ਨਾਲ ਲੱਗਦੇ ਇਸ ਖੇਤਰ ਵਿਚ ਆਵਾਜਾਈ ਸੁਚਾਰੂ ਚਲਾਉਣ ਲਈ ਪੁਲਿਸ ਵਲੋਂ ਨਜ਼ਰ ਰੱਖੀ ਜਾ ਰਹੀ ਹੈ | ਇਸ ਮੌਕੇ ਦੁਕਾਨਦਾਰਾਂ ਨੇ ਵੀ ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਉਨ੍ਹਾਂ ਦੇ ਹੱਲ ਕਰਵਾਉਣ ਲਈ ਕਿਹਾ | ਇਸ ਮੌਕੇ ਏ.ਐਸ.ਪੀ ਸੰਜੀਵ ਭਾਟੀਆ, ਐਸਡੀਐਮ ਵਿਸ਼ਾਲ ਸ਼ਰਮਾ, ਨਗਰ ਪੰਚਾਇਤ ਦੇ ਪ੍ਰਧਾਨ ਪ੍ਰਕਾਸ਼ ਚੰਦ, ਉਪ ਪ੍ਰਧਾਨ ਗੁਰਨਾਮ ਸਿੰਘ ਆਦਿ ਅਤੇ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਹਲਕੇ 'ਚ ਬਲਾਕ ਸੰਮਤੀ ਚੋਣਾਂ ਲਈ ਛੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ- ਐਸ.ਡੀ.ਐਮ. <br/>... ਅਗਲੀ ਖ਼ਬਰ ਮੋਰਿੰਡਾ ਰੂਰਲ ਜ਼ੋਨ ਤੋਂ ਨਾਮਜ਼ਦਗੀ ਪੱਤਰ ਭਰਨ ਲਈ 'ਆਪ' ਉਮੀਦਵਾਰ ਬੀਰਇੰਦਰ ਸਿੰਘ ਬੱਲਾਂ ਰੋਪੜ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।