14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਜਲ ਸਪਲਾਈ ਬਾਹਰੀ ਸ੍ਰੋਤ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਜਾਰੀ <br/>

ਅਜੀਤ ਡੈਸਕ 04-12-2025
ਸ੍ਰੀ ਅਨੰਦਪੁਰ ਸਾਹਿਬ, 3 ਦਸੰਬਰ (ਪੱਤਰ ਪ੍ਰੇਰਕ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਅਧੀਨ ਕੰਮ ਕਰਦੇ ਬਾਹਰੀ ਸ੍ਰੋਤ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ | ਹੜਤਾਲ ਦੌਰਾਨ ਮੁਲਾਜ਼ਮਾਂ ਵਲੋਂ ਸ੍ਰੀ ਦਸਮੇਸ਼ ਅਕੈਡਮੀ ਸੜਕ ਸਥਿਤ ਆਪਣੇ ਡਵੀਜ਼ਨ ਦਫ਼ਤਰ ਅੱਗੇ ਧਰਨਾ ਜਾਰੀ ਰੱਖਿਆ ਗਿਆ | ਇਸ ਮੌਕੇ ਸੂਬਾ ਆਗੂ ਜਸਵੀਰ ਸਿੰਘ ਜਿੰਦਵੜੀ ਨੇ ਦੱਸਿਆ ਕਿ ਪਹਿਲੇ ਦਿਨ ਸਬ ਕਮੇਟੀ ਵਿਚ ਸ਼ਾਮਲ ਕੈਬਨਿਟ ਮੰਤਰੀਆਂ ਨੇ ਮੋਰਚੇ ਦੀ ਲੀਡਰਸ਼ਿਪ ਨਾਲ ਮੀਟਿੰਗ ਜ਼ਰੂਰ ਕੀਤੀ ਪਰੰਤੂ ਇਹ ਮੀਟਿੰਗ ਕਿਸੇ ਵੀ ਹੱਲ ਤੋਂ ਬਿਨਾਂ ਬੇਸਿੱਟਾ ਨਿਕਲੀ | ਜਿਸ ਕਾਰਨ ਦੂਜੇ ਦਿਨ ਵੀ ਹੜਤਾਲ ਅਤੇ ਧਰਨਾ ਜਾਰੀ ਰਿਹਾ | ਹੜਤਾਲ ਦੌਰਾਨ ਰੋਪੜ ਕੋ-ਓਪਰੇਟਿਵ ਸਹਿਕਾਰੀ ਸਭਾਵਾਂ ਯੂਨੀਅਨ ਦੇ ਪ੍ਰਧਾਨ ਚੱਲਣ ਸਕੱਤਰ ਵਲੋਂ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਪ੍ਰਧਾਨ ਕਪਿਲ ਮਹਿੰਦਲੀ, ਮੱਖਣ ਕਾਲਸ, ਪੱਪੂ ਸਹੋਤਾ, ਸੋਨੂੰ ਕੁਮਾਰ ਨੰਗਲ, ਜਸਪਾਲ ਸਿੰਘ ਬੱਬਾ ਨੂਰਪੁਰ ਬੇਦੀ, ਅਰਜੁਨ ਸਿੰਘ, ਜੀਤ ਰਾਮ ਕਾਹੀਵਾਲ, ਮੁਨੀਸ਼ ਲਮਲੈਹੜੀ, ਰੇਸ਼ਮ ਗਿਲ ਜਲੰਧਰ, ਰਘੂਬੀਰ ਸਿੰਘ ਬਚੋਲੀ, ਮਨਜੀਤ ਕੀਰਤਪੁਰ, ਪਰਸ਼ੋਤਮ ਕੋਰ, ਕਿਰਨ ਬਾਲਾ, ਗੋਲਡੀ ਜਿੰਦਵੜੀ, ਪਵਨ ਬਰੋਟਾ, ਮੋਹਨ ਕੱਲਰੀ, ਲਾਡੀ ਦੜੋਲੀ, ਰਜਿੰਦਰ ਦਸਗਰਾਈਾ, ਤਰਸੇਮ ਪਹਾੜਪੁਰ, ਬਾਲਕ ਮੀਢਵਾਂ, ਕਾਕੂ, ਰਘੂਬੀਰ, ਗੁਰਜੀਤ ਸਿੰਘ ਲਮਲੈਹੜੀ, ਜੱਸੀ ਕੀਰਤਪੁਰ, ਪਰਮਜੀਤ ਕੀਰਤਪੁਰ, ਗੁਰਮੁਖ ਸਿੰਘ ਕਲੋਤਾ, ਇੰਦੀ ਸਸਕੋਰ, ਇੰਦਰਪਾਲ ਹੋਲਗੜ੍ਹ, ਅਮਿਤ ਕੋਟਲਾ, ਨਵੀਨ ਕੋਟਲਾ, ਵਿਨੋਦ ਨੰਗਲ, ਅਮਰਦੀਪ ਢੇਰ, ਜਸਵੀਰ ਪੀੰਘਵੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ |

ਪਿਛਲੀ ਖ਼ਬਰ ਮੋਰਿੰਡਾ ਰੂਰਲ ਜ਼ੋਨ ਤੋਂ ਨਾਮਜ਼ਦਗੀ ਪੱਤਰ ਭਰਨ ਲਈ 'ਆਪ' ਉਮੀਦਵਾਰ ਬੀਰਇੰਦਰ ਸਿੰਘ ਬੱਲਾਂ ਰੋਪੜ ਲਈ ਰਵਾਨਾ <br/> ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਸੰਮਤੀ ਚੋਣਾਂ ਲਈ ਤੀਜੇ ਦਿਨ ਵੀ ਕਿਸੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ- ਏ. ਆਰ. ਓ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।