13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਥਲੀ ਖੁਰਦ ਦੀ ਪਿੰਡ ਦੀ ਫਿਰਨੀ ਦੀ ਸੜਕ ਬਣਨ ਦਾ ਕੰਮ ਹੋਇਆ ਸ਼ੁਰੂ <br/>

ਥਲੀ ਖੁਰਦ ਦੀ ਸੜਕ ਬਣਨ ਦਾ ਕੰਮ ਦੀ ਸ਼ੁਰੂਆਤ ਹੋਣ 'ਤੇ ਗੱਲਬਾਤ ਕਰਨ ਦੌਰਾਨ ਗ੍ਰਾਮ ਪੰਚਾਇਤ ਥਲੀ ਖੁਰਦ ਦੀ ਪੰਚਾਇਤ | ਤਸਵੀਰ : ਜਸਵੀਰ ਸਿੰਘ ਸੈਣੀ <br/> 24-11-2025
ਘਨੌਲੀ, 23 ਨਵੰਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਥਲੀ ਖੁਰਦ ਦੀ ਪਿੰਡ ਦੀ ਫਿਰਨੀ ਦੀ ਸੜਕ ਬਣਨੀ ਸ਼ੁਰੂ ਹੋ ਗਈ | ਇਸ ਦੌਰਾਨ ਗ੍ਰਾਮ ਪੰਚਾਇਤ ਥਲੀ ਖੁਰਦ ਦੇ ਸਰਪੰਚ ਰਜਿੰਦਰ ਕੌਰ, ਪੰਚ ਗੁਰਮੇਲ ਸਿੰਘ, ਪੰਚ ਨਰਿੰਦਰ ਸਿੰਘ ਲੌਂਗੀਆਂ, ਪੰਚ ਕਮਲਜੀਤ ਕੌਰ, ਪੰਚ ਪੰਮੀ ਰਾਮ, ਨਿਰਭੈ ਸਿੰਘ ਤੇ ਹੋਰਨਾਂ ਨੇ ਗੱਲਬਾਤ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਬਹੁਤ ਤਰਸਯੋਗ ਸੀ | ਇਹ ਸੜਕ ਥਲੀ ਖੁਰਦ ਦੇ ਨਿਵਾਸੀਆਂ ਨੂੰ ਨੈਸ਼ਨਲ ਹਾਈਵੇ ਘਨੌਲੀ ਬੈਰੀਅਰ ਨਾਲ ਜੋੜਦੀ ਹੈ | ਉਨ੍ਹਾਂ ਨੇ ਇਸ ਨਵੇਂ ਸਿਰਿਓ ਸੜਕ ਬਣਨ ਦਾ ਕਾਰਜ ਸ਼ੁਰੂ ਹੋਣ 'ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਸੜਕ ਦੇ ਮਸਲੇ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ |

ਪਿਛਲੀ ਖ਼ਬਰ ਜੀਨੀਅਸ ਪਬਲਿਕ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸਾਮ ਤੋਂ ਆਏ ਨਗਰ ਕੀਰਤਨ ਦਾ ਘਨੌਲੀ ਇਲਾਕੇ ਵਲੋਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।