05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੰਜਾਬ ਰੋਡਵੇਜ਼ ਦੀਆਂ ਮੰਗਾਂ ਨਾ ਮੰਨਣ 'ਤੇ ਸਖ਼ਤ ਐਕਸ਼ਨ ਦੀ ਚਿਤਾਵਨੀ

ਅਜੀਤ ਡੈਸਕ 23-11-2025
ਰੂਪਨਗਰ, 22 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਰੋਡਵੇਜ਼ ਸਾਂਝੀ ਐਕਸ਼ਨ ਕਮੇਟੀ ਪੰਜਾਬ ਦੀ ਮੀਟਿੰਗ ਰੂਪਨਗਰ ਵਿਚ ਹੋਈ, ਜਿਸ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੰਗਾਂ ਨਾ ਮੰਨਣ 'ਤੇ ਗੰਭੀਰ ਰੋਸ ਜਹਿਰ ਕੀਤਾ | ਕਮੇਟੀ ਨੇ ਦੱਸਿਆ ਕਿ ਸਰਕਾਰ ਨੇ 100 ਕਰੋੜ ਰੁਪਏ ਬਜਟ ਵਿਚ ਰੱਖਣ ਬਾਵਜੂਦ ਇੱਕ ਵੀ ਨਵੀਂ ਬੱਸ ਬੇੜੇ ਵਿਚ ਨਹੀਂ ਸ਼ਾਮਲ ਕੀਤੀ, ਜਿਸ ਨਾਲ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਲਗਾਤਾਰ ਕੰਡਮ ਹੋ ਰਹੀਆਂ ਹਨ ਅਤੇ ਸਰਕਾਰੀ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ | ਉਨ੍ਹਾਂ ਕਿਹਾ ਕਿ ਸਪੇਅਰ ਪਾਰਟਸ ਦੀ ਕਮੀ ਕਾਰਨ ਕਈ ਬੱਸਾਂ ਵਰਕਸ਼ਾਪਾਂ ਵਿਚ ਖੜੀਆਂ ਹਨ, ਪ੍ਰਾਈਵੇਟ ਕੰਪਨੀਆਂ ਵਲੋਂ ਗਲਤ ਤਰੀਕੇ ਨਾਲ ਸਪੈਸ਼ਲ ਬੱਸ ਸੇਵਾ ਚਲਾਉਣ ਅਤੇ ਹਿਮਾਚਲ ਦੀਆਂ ਪ੍ਰਾਈਵੇਟ ਬੱਸਾਂ ਦੁਆਰਾ ਸੀ.ਅਨੰਦਪੁਰ ਸਾਹਿਬ ਸਟੈਂਡ 'ਤੇ ਲੱਗਣ ਨਾਲ ਹੋ ਰਹੇ ਰੇਵਨਿਊ ਨੁਕਸਾਨ 'ਤੇ ਵੀ ਚਿੰਤਾ ਜਤਾਈ ਗਈ | ਇਸ ਤੋਂ ਇਲਾਵਾ ਕੰਡਕਟਰ, ਸਬ ਇੰਸਪੈਕਟਰ ਅਤੇ ਇੰਸਪੈਕਟਰ ਸਟਾਫ ਦੀਆਂ ਪੇ-ਕਮੀਆਂ ਵਿਚ 2006 ਤੋਂ ਚੱਲ ਰਹੀਆਂ ਤਰੋਟੀਆਂ ਦੂਰ ਨਾ ਕਰਨ 'ਤੇ ਵੀ ਕੜਾ ਵਿਰੋਧ ਜਹਿਰ ਕੀਤਾ ਗਿਆ | ਮੀਟਿੰਗ ਦੇ ਅੰਤ 'ਤੇ ਕਮੇਟੀ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਮੰਗਾਂ ਬਾਰੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਸਖ਼ਤ ਐਕਸ਼ਨ ਲਈ ਮਜਬੂਰ ਹੋਣਾ ਪਵੇਗਾ, ਜਿਸਦੀ ਜ਼ਿੰਮੇਵਾਰੀ ਵਿਭਾਗ ਉੱਤੇ ਹੋਵੇਗੀ | ਮੀਟਿੰਗ ਵਿਚ ਸੀ. ਸੁਖਵਿੰਦਰ ਸਿੰਘ, ਸੀ. ਗੁਰਦਿਆਲ ਸਿੰਘ, ਸੀ. ਸਲਵਿੰਦਰ ਸਿੰਘ, ਮੰਗਤ ਖਾਨ, ਬੀਰਾ ਸਿੰਘ, ਸੀ. ਸਰਬਜੀਤ ਸਿੰਘ ਅਤੇ ਇੰਦਰਜੀਤ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਮਾਜਰੀ ਬਲਾਕ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਭਲਕੇ <br/> ਅਗਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਫੂਕੀਆਂ ਕਾਪੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।