05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਨਜ਼ੂਰ ਸਕੂਲਾਂ ਦੀਆਂ ਇਮਾਰਤਾਂ ਨੂੰ ਮਿਲੇਗੀ ਨਵੀਂ ਦਿੱਖ, ਵਿਦਿਆਰਥੀਆਂ ਲਈ ਸੁੰਦਰਵਿੱਦਿਅਕ ਮਾਹੌਲ ਸਿਰਜਣ ਵੱਲ ਕਦਮ

ਰੂਪਨਗਰ, 3 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਦੀ ਸਿੱਖਿਆ ਕ੍ਰਾਂਤੀ ਤਹਿਤ ਹਲਕਾ ਰੂਪਨਗਰ ਦੇ 30 ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਸਫ਼ੈਦੀ ਲਈ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ 84 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ। ਇਸ ਰਾਸ਼ੀ ਨਾਲ ਸਕੂਲਾਂ ਦੀਆਂ ਇਮਾਰਤਾਂ ਦੀ ਦਿੱਖ ਸੁਧਾਰਨ ਦੇ ਨਾਲ ਵਿਦਿਆਰਥੀਆਂ ਲਈ ਸਾਫ਼-ਸੁਥਰਾ ਅਤੇ ਸੁੰਦਰ ਵਿੱਦਿਅਕ ਮਾਹੌਲ ਤਿਆਰ ਕੀਤਾ ਜਾਵੇਗਾ।

ਨਵੀਂ ਦਿੱਖ ਵਜੋਂ ਤਿਆਰ ਇੱਕ ਸਕੂਲ ਦਾ ਬਾਹਰੀ ਗੇਟ । 05-10-2026
ਰੂਪਨਗਰ, 3 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਦੀ ਸਿੱਖਿਆ ਕ੍ਰਾਂਤੀ ਤਹਿਤ ਹਲਕਾ ਰੂਪਨਗਰ ਦੇ 30 ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਸਫ਼ੈਦੀ ਲਈ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ 84 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ। ਇਸ ਰਾਸ਼ੀ ਨਾਲ ਸਕੂਲਾਂ ਦੀਆਂ ਇਮਾਰਤਾਂ ਦੀ ਦਿੱਖ ਸੁਧਾਰਨ ਦੇ ਨਾਲ ਵਿਦਿਆਰਥੀਆਂ ਲਈ ਸਾਫ਼-ਸੁਥਰਾ ਅਤੇ ਸੁੰਦਰ ਵਿੱਦਿਅਕ ਮਾਹੌਲ ਤਿਆਰ ਕੀਤਾ ਜਾਵੇਗਾ। ਮਨਜ਼ੂਰ ਰਾਸ਼ੀ ਵਿਚ ਸਰਕਾਰੀ ਹਾਈ ਸਕੂਲ ਆਬਿਆਨਾ ਕਲਾਂ, ਬਲੇਵਾਲ, ਬੜਵਾ ਅਤੇ ਗੜ੍ਹਬਾਗਾ ਨੂੰ 4.50-4.50 ਲੱਖ, ਭਾਓਵਾਲ ਨੂੰ 3.60 ਲੱਖ, ਘਨੌਲਾ ਨੂੰ 1.50 ਲੱਖ, ਖੱਡ ਬਠਲੌਰ ਨੂੰ 3 ਲੱਖ, ਮਲਿਕਪੁਰ ਨੂੰ 3.90 ਲੱਖ, ਮਾਣਕੂਮਾਜਰਾ ਨੂੰ 6.60 ਲੱਖ, ਰਾਏਪੁਰ ਨੂੰ 3 ਲੱਖ ਅਤੇ ਥਾਣਾ ਨੂੰ 3.90 ਲੱਖ ਰੁਪਏ ਦਿੱਤੇ ਗਏ ਹਨ। ਮਿਡਲ ਸਕੂਲ ਭੈਰੋਂਮਾਜਰਾ ਤੇ ਚੱਕ ਢੇਰਾਂ ਨੂੰ 1.50-1.50 ਲੱਖ, ਹਿਆਤਪੁਰ ਨੂੰ 2.70 ਲੱਖ, ਝਾਂਡੀਆਂ ਖੁਰਦ ਨੂੰ 2.40 ਲੱਖ, ਲੋਹਗੜ੍ਹ ਫਿੱਡੇ ਨੂੰ 3 ਲੱਖ, ਸਮੁੰਦੜੀਆਂ ਨੂੰ 90 ਹਜ਼ਾਰ ਅਤੇ ਸਿੰਘਪੁਰ ਨੂੰ 1.50 ਲੱਖ ਰੁਪਏ ਮਨਜ਼ੂਰ ਹੋਏ ਹਨ। ਪ੍ਰਾਇਮਰੀ ਸਕੂਲ ਭੈਣੀ ਤੇ ਰੌਲ਼ੀ ਨੂੰ 90-90 ਹਜ਼ਾਰ, ਝਿੰਜੜੀ ਤੇ ਰਾਮਪੁਰ ਕਲਾਂ ਦੇ ਦੋਵੇਂ ਸਕੂਲਾਂ ਨੂੰ 60-60 ਹਜ਼ਾਰ ਅਤੇ ਰਾਏਪੁਰ ਨੂੰ 1.20 ਲੱਖ ਰੁਪਏ ਮਿਲਣਗੇ। ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬੱਸੀ ਨੂੰ 4.50 ਲੱਖ, ਕਾਂਗੜ ਨੂੰ 3 ਲੱਖ, ਮੀਆਂਪੁਰ ਨੂੰ 1.20 ਲੱਖ, ਨੂਰਪੁਰ ਕਲਾਂ (ਲੜਕੀਆਂ) ਨੂੰ 9 ਲੱਖ ਅਤੇ ਫੂਲਪੁਰ ਗਰੇਵਾਲ ਤੇ ਤਖਤਗੜ੍ਹ ਨੂੰ 2.40-2.40 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ। ਇਸ ਰਾਸ਼ੀ ਨਾਲ ਸਕੂਲਾਂ ਦੀ ਸਫ਼ੈਦੀ ਕਰਵਾ ਕੇ ਇਮਾਰਤਾਂ ਦੀ ਦਿੱਖ ਸੁਧਾਰੀ ਜਾਵੇਗੀ।
ਪਿਛਲੀ ਖ਼ਬਰ ਆਰ . ਬੀ . ਯੂ . ਦੇ ਫਿਜ਼ੀਓਥਰੈਪੀ ਵਿਭਾਗ ਵਲੋਂ ਦਿਲ ਅਤੇ ਸਟ੍ਰੋਕ ਦੀ ਦੇਖਭਾਲ ’ ਤੇ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਆਲਮਪੁਰ ਵਿਖੇ ਅਕਾਲੀ ਦਲ ਵਾਰਿਸ ਦੀ ਟੀਮ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।