27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅਕਾਲੀ-ਭਾਜਪਾ ਗੈਰ-ਸਿਧਾਂਤਕ ਗੱਠਜੋੜ ਪਿਛਲੇ ਗੁਨਾਹਾਂ ਨੂੰ ਮੁੜ ਦੁਹਰਾਉਣ ਦੀ ਹੀ ਸ਼ੁਰੂਆਤ-ਪੰਚ ਪ੍ਰਧਾਨੀ ਜਥਾ

ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ (ਜੇ. ਐਸ.

ਅਜੀਤ ਡੈਸਕ 28-11-2026
ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ (ਜੇ. ਐਸ. ਨਿੱਕੂਵਾਲ)-ਪੰਚ ਪ੍ਰਧਾਨੀ ਜਥੇ ਨੇ ਕਿਹਾ ਗਿਆ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਵੋਟ ਰਾਜਨੀਤਕ ਗੱਠਜੋੜ ਮੌਕਾ ਪ੍ਰਸਤੀ ਦੀ ਸਿਆਸਤ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਵਲੋਂ ਇਹ ਗੱਠਜੋੜ ਪਹਿਲਾਂ ਵਾਂਗ ਸਿਰਫ਼ ਸੱਤਾ ਭੋਗ ਦੀ ਇੱਛਾ ਨੂੰ ਕੇਂਦਰ ਵਿਚ ਰੱਖ ਕੇ ਕੀਤਾ ਗਿਆ ਤੇ ਇਸ ਵਿਚੋਂ ਪੰਜਾਬ ਦੇ ਭਲੇ ਜਾਂ ਸਿੱਖਾਂ ਦੇ ਮਸਲਿਆਂ ਬਾਰੇ ਕੋਈ ਸੰਜੀਦਾ ਸਿੱਟੇ ਨਿਕਲਣ ਦੀ ਕੋਈ ਉਮੀਦ ਨਹੀਂ ਹੈ। ਬਾਦਲ ਦਲ ਨੇ ਇਸ ਗੈਰ-ਸਿਧਾਂਤਕ ਗੱਠਜੋੜ ਨਾਲ ਉਹੀ ਰਸਤਾ ਮੁੜ ਚੁਣਿਆ ਹੈ, ਜਿਸ ’ਤੇ ਚੱਲਦਿਆਂ ਕੀਤੇ ਗੁਨਾਹਾਂ ਦੀ ਮੁਆਫ਼ੀ ਇਹ ਦਸੰਬਰ 2024 ਨੂੰ ਮੰਗਣ ਦਾ ਢਕਵੰਜ ਕਰ ਰਹੇ ਸਨ। ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ ਤੇ ਭਾਈ ਹਰਦੀਪ ਸਿੰਘ ਮਹਿਰਾਜ ਆਦਿ ਪੰਚ ਪ੍ਰਧਾਨੀ ਜਥੇ ਦੇ ਆਗੂਆਂ ਨੇ ‘ਅਕਾਲੀ ਦਲ’ ਵਿਚ ਨਿਘਾਰ ਦੇ ਕਾਰਨ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਪੱਛਮੀ ਸਿਆਸੀ ਪ੍ਰਣਾਲੀ ਨੂੰ ਅਪਣਾਉਣ ਤੇ ਦਿੱਲੀ ਦਰਬਾਰ ਅਧੀਨ ਸੂਬੇਦਾਰੀ ਦੀ ਲਾਲਸਾ ਕਾਰਨ ਵੋਟ ਸਿਆਸੀ ਅਕਾਲੀ ਕਹਾਉਂਦੇ ਧੜੇ ਆਪਣੇ ਮੂਲ ਆਦਰਸ਼ਾਂ ਤੋਂ ਭਟਕ ਗਏ ਹਨ। ਇਨ੍ਹਾਂ ਨੇ ਗੁਰੂ ਖ਼ਾਲਸਾ ਪੰਥ ਦੀ ਹਸਤੀ ਨੂੰ ਸਿਰਫ਼ ਇਕ ਵੋਟ-ਬੈਂਕ ਤੱਕ ਸੀਮਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਵੋਟ ਸਿਆਸਤ ਕਰਨ ਵਾਲਾ ਕੋਈ ਵੀ ਧੜਾ ਸਮੁੱਚੇ ਪੰਥ ਦੀ ਨੁਮਾਇੰਦਗੀ ਦਾ ਦਾਅਵਾ ਨਹੀਂ ਕਰ ਸਕਦਾ। ਖ਼ਾਲਸਾ ਪੰਥ ਦੀ ਤਾਕਤ ਤੇ ਨੁਮਾਇੰਦਗੀ ਦਾ ਅਸਲ ਧੁਰਾ ਤਖ਼ਤ ਸਾਹਿਬਾਨ, ਸਰਬੱਤ ਖ਼ਾਲਸਾ, ਗੁਰਮਤਾ ਤੇ ਪੰਚ-ਪ੍ਰਧਾਨੀ ਅਗਵਾਈ ਹੈ। ਵੋਟ ਸਿਆਸਤ ਵਿਚ ਹਿੱਸਾ ਲੈਣ ਵਾਲੀਆਂ ਸਿੱਖ ਪਾਰਟੀਆਂ ਦੀ ਭੂਮਿਕਾ ਬਾਰੇ ਪੰਚ ਪ੍ਰਧਾਨੀ ਜਥੇ ਦਾ ਮਤ ਹੈ ਕਿ ਉਹ ਸਿਰਫ਼ ਮੌਜੂਦਾ ਭਾਰਤੀ ਢਾਂਚੇ ਵਿਚ ਸਿੱਖ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਚੁੱਕਣ ਅਤੇ ਵਕਤੀ ਰਾਹਤ ਹਾਸਲ ਕਰਨ ਤੱਕ ਸੀਮਤ ਹੈ।
ਪਿਛਲੀ ਖ਼ਬਰ ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਬਣ ਸਕਦੀ ਹੈ ਗੰਭੀਰ ਸਿਹਤ ਸਮੱਸਿਆ ਦਾ ਕਾਰਨ-ਸਿਵਲ ਸਰਜਨ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਦੇ ਵਿਦਿਆਰਥੀ ਨੇ ਸਾਇੰਸ ਪ੍ਰਦਰਸ਼ਨੀ-2026 ਵਿਚ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।