ਲਾਲੜੂ, 21 ਅਕਤੂਬਰ (ਰਾਜਬੀਰ ਸਿੰਘ)-ਲਾਲੜੂ ਤੋਂ ਸੀਨੀਅਰ ਪੱਤਰਕਾਰ ਤੇ ਸੀ. ਪੀ. ਆਈ. (ਐੱਮ) ਦੇ ਜ਼ਿਲ੍ਹਾ ਮੋਹਾਲੀ ਦੇ ਸਕੱਤਰ ਚੰਦਰਪਾਲ ਅੱਤਰੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਮੋਲੂ ਰਾਮ ਦਾ ਦੇਹਾਂਤ ਹੋ ਗਿਆ | ਕਰੀਬ 78 ਸਾਲਾ ਮੋਲੂ ਰਾਮ ਪਿਛਲੇ ਕਾਫੀ ਸਮੇਂ ਤੋਂ ਦਿਲ ਦੇ ਰੋਗ ਦੀ ਬਿਮਾਰੀ ਨਾਲ ਜੂਝ ਰਹੇ ਸਨ, ਜਿਨ੍ਹਾਂ ਦਾ ਸੰਸਕਾਰ ਅੱਜ ਲਾਲੜੂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇਕ ਪੁੱਤਰੀ ਛੱਡ ਗਏ ਹਨ | ਮੋਲੂ ਰਾਮ ਦੇ ਪੁੱਤਰ ਚੰਦਰਪਾਲ ਅੱਤਰੀ ਜੋ ਲਾਲੜੂ ਇਲਾਕੇ ਵਿਚ ਪੱਤਰਕਾਰੀ ਰਾਹੀਂ ਸਮਾਜ ਦੀ ਸੇਵਾ ਨਿਭਾ ਰਹੇ ਹਨ, ਉਥੇ ਹੀ ਉਹ ਸੀ. ਪੀ. ਆਈ. (ਅੱੈਮ) ਜਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਵਜੋਂ ਵੀ ਸੇਵਾਵਾਂ ਦੇ ਰਹੇ ਹਨ | ਚੰਦਰਪਾਲ ਅੱਤਰੀ ਨੂੰ ਸਮਾਜ ਸੇਵਾ ਦੀ ਗੁੜਤੀ ਉਨ੍ਹਾਂ ਦੇ ਪਿਤਾ ਦੇ ਵਧੀਆ ਪਾਲਣ ਪੋਸ਼ਣ ਕਾਰਨ ਹਾਸਿਲ ਹੋਈ ਹੈ, ਜਿਸ ਵਿਚ ਉਨ੍ਹਾਂ ਦੇ ਪਿਤਾ ਮੋਲੂ ਰਾਮ ਦਾ ਬਹੁਤ ਵੱਡਾ ਰੋਲ ਰਿਹਾ ਹੈ | ਮੋਲੂ ਰਾਮ ਦੇ ਦਿਹਾਂਤ 'ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸੀ. ਪੀ. ਆਈ. (ਐਮ) ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਤੇ ਸ਼ਿਆਮ ਲਾਲ ਹੈਬਤਪੁਰ, ਹਲਕਾ ਡੇਰਾਬੱਸੀ ਤੋਂ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ, ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ, ਕੌਂਸਲਰ ਮਾਸਟਰ ਮੋਹਨ ਸਿੰਘ, ਕੌਂਸਲਰ ਸੁਸ਼ੀਲ ਰਾਣਾ ਮਗਰਾ, ਰਾਜਬੀਰ ਸਿੰਘ ਰਾਣਾ, ਵਿੱਦਿਆ ਸਾਗਰ, ਰਾਜਬੀਰ ਸੈਣੀ, ਸੁਰਜੀਤ ਸਿੰਘ ਕੁਹਾੜ, ਪਿ੍ਤਪਾਲ ਸਿੰਘ ਬਾਛਲ, ਪ੍ਰੈਸ ਕਲੱਬ ਡੇਰਾਬੱਸੀ ਦੇ ਪ੍ਰਧਾਨ ਮਨੋਜ ਰਾਜਪੂਤ, ਚੇਅਰਮੈਨ ਰਣਬੀਰ ਸਿੰਘ ਪੜ੍ਹੀ, ਜਨਰਲ ਸਕੱਤਰ ਗੁਰਜੀਤ ਸਿੰਘ ਈਸਾਪੁਰ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਪੱਤਰਕਾਰ ਸੁਖਵਿੰਦਰ ਸਿੰਘ ਸੈਣੀ, ਮੇਜਰ ਅਲੀ, ਕਾਮਰੇਡ ਲਾਭ ਸਿੰਘ, ਕਾਮਰੇਡ ਕੋਲ ਸਿੰਘ, ਕਾਮਰੇਡ ਨੰਦ ਕਿਸ਼ੋਰ ਤੇ ਸਾਬਕਾ ਕੌਂਸਲਰ ਰਘੁਬੀਰ ਜੁਨੇਜਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ