ਖਰੜ, 21 ਅਕਤੂਬਰ (ਗੁਰਮੁੱਖ ਸਿੰਘ ਮਾਨ)-ਵਿਸ਼ਵਕਰਮਾ ਸਭਾ ਖਰੜ ਵਲੋਂ ਬਡਾਲਾ ਰੋਡ ਖਰੜ ਸਥਿਤ ਭਗਵਾਨ ਵਿਸ਼ਵਕਰਮਾ ਮੰਦਰ ਖਰੜ ਵਿਖੇ ਅੱਜ 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਮਹਾਂ ਉਤਸਵ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸਵੇਰੇ 8.30 ਤੋਂ 10 ਵਜੇ ਤੱਕ ਹਵਨ ਹੋਵੇਗਾ ਤੇ 11.30 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਢਾਡੀ ਜਥਾ ਬਾਬਾ ਜੀ ਦਾ ਗੁਣਗਾਨ ਕਰਨਗੇ | ਇਸ ਦੌਰਾਨ ਸਮਾਗਮਾਂ ਦੀ ਸਮਾਪਤੀ 'ਤੇ ਸ਼ਰਧਾਲੂ ਤੇ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ |