28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਟਾਕੇ ਫਟਣ ਕਰਕੇ ਬੱਚਿਆਂ ਸਮੇਤ 2 ਦਰਜਨ ਲ਼ੋਕ ਝੁਲਸੇ <br/>

ਅਜੀਤ ਡੈਸਕ 22-10-2025
ਡੇਰਾਬੱਸੀ, 21 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਵਿਖੇ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਕਰਕੇ ਛੋਟੇ ਬੱਚਿਆਂ ਸਮੇਤ 2 ਦਰਜਨ ਲੋਕ ਜਖਮੀ ਹੋ ਗਏ ਹਨ | ਇਨ੍ਹਾਂ ਵਿਚੋਂ ਇਕ 5 ਸਾਲਾਂ ਬੱਚੇ ਦੇ ਮੂੰਹ ਕੋਲ ਪਟਾਕਾ ਫੱਟਣ ਕਰਕੇ ਉਸਦਾ ਮੂੰਹ ਝੁਲਸ ਗਿਆ, ਜਿਸਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕੀਤਾ ਗਿਆ | ਇਸ ਤੋਂ ਇਲਾਵਾ ਪਿੰਡ ਤਿ੍ਵੇਦੀ ਕੈਂਪ ਵਿਖੇ ਇਕ ਵਿਅਕਤੀ ਦੇ ਹੱਥ ਵਿੱਚ ਅਨਾਰ ਫੱਟਣ ਕਰਕੇ ਉਸਦਾ ਹੱਥ ਬੁਰੀ ਤਰ੍ਹਾਂ ਨਾਲ ਝੁਲਸ ਗਿਆ, ਜਦਕਿ ਵੱਖ-ਵੱਖ ਥਾਵਾਂ ਤੋਂ ਦੋ ਦਰਜਨ ਦੇ ਕਰੀਬ ਲੋਕ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਪਹੁੰਚੇ ਸਨ | ਇਕ ਪ੍ਰਵਾਸੀ ਮਜ਼ਦੂਰ ਜੋ ਗਲੀਆਂ ਵਿਚੋਂ ਗੱਤਾ-ਲਿਫਾਫੇ ਆਦਿ ਇੱਕਠੇ ਕਰਨ ਦਾ ਕੰਮ ਕਰਦਾ ਹੈ, ਦਾ 7 ਸਾਲ ਦਾ ਬੱਚਾ ਰਾਮਲੀਲ੍ਹਾ ਗਰਾਊਾਡ ਵਿਚ ਅੱਗ ਦੇ ਢੇਰ ਵਿਚ ਪਟਾਕਾ ਫੱਟਣ ਕਰਕੇ ਝੁਲਸ ਗਿਆ | ਦਰਦ ਨਾਲ ਤੜਫਦੇ ਬੱਚੇ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ | ਇਸ ਸੰਬੰਧੀ ਸਰਕਾਰੀ ਹਸਪਤਾਲ ਦੇ ਐਸ. ਐੱਮ. ਓ. ਡਾ. ਧਰਮਿੰਦਰ ਸਿੰਘ ਮੁਤਾਬਕ 3 ਦਰਜਨ ਦੇ ਕਰੀਬ ਜਖਮੀ ਲੋਕ ਹਸਪਤਾਲ ਇਲਾਜ਼ ਲਈ ਪਹੁੰਚੇ ਸਨ, ਜਿਨ੍ਹਾਂ ਵਿਚੋਂ ਇਕ ਬੱਚੇ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ |

ਪਿਛਲੀ ਖ਼ਬਰ ਸਕੱਤਰ ਚੰਦਰਪਾਲ ਅੱਤਰੀ ਨੂੰ ਸਦਮਾ, ਪਿਤਾ ਦਾ ਦਿਹਾਂਤ <br/> ਅਗਲੀ ਖ਼ਬਰ ਮੁਹਾਲੀ ਵਿਖੇ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।