28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਿੰਡ ਅਬਿਆਣਾ ਕਲਾਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਮੁਨਾਫ਼ਾ ਵੰਡ ਸਮਾਗਮ <br/>

ਅਜੀਤ ਡੈਸਕ 22-10-2025
ਨੂਰਪੁਰ ਬੇਦੀ, 21 ਅਕਤੂਬਰ (ਵਿੰਦਰਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਅਬਿਆਣਾ ਕਲਾਂ ਵਲੋਂ ਸਭਾ ਦੇ ਪ੍ਰਧਾਨ ਮਹਿੰਦਰ ਸਿੰਘ ਬੜੀਵਾਲ ਤੇ ਸਕੱਤਰ ਸੰਤੋਖ ਸਿੰਘ ਦੀ ਅਗਵਾਈ 'ਚ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਵੇਰਕਾ ਮਿਲਕ ਪਲਾਟ ਦੇ ਡਿਪਟੀ ਮੈਨੇਜਰ ਤੇਜਿੰਦਰ ਸਿੰਘ ਨੇ ਸ਼ਿਰਕਤ ਕੀਤੀ, ਜਦਕਿ ਏਰੀਆ ਅਫ਼ਸਰ ਸੰਦੀਪ ਸਿੰਘ, ਐੱਮ. ਪੀ. ਏ ਤੇ ਰਮਨਪ੍ਰੀਤ ਸਿੰਘ ਬੈਂਸ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਡਿਪਟੀ ਮੈਨੇਜਰ ਤੇਜਿੰਦਰ ਸਿੰਘ ਨੇ ਆਪਣੇ ਸਾਥੀ ਅਧਿਕਾਰੀ ਅਤੇ ਸਭਾ ਦੇ ਪ੍ਰਧਾਨ ਸਮੇਤ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਸਭਾ ਦਾ ਕੁੱਲ 10 ਲੱਖ 60000 ਰੁਪਏ ਦੀ ਰਾਸ਼ੀ ਦਾ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਵੰਡਿਆ | ਇਸ ਮੌਕੇ ਡਿਪਟੀ ਮੈਨੇਜਰ ਤੇਜਿੰਦਰ ਸਿੰਘ ਨੇ ਵੇਰਕਾ ਮਿਲਕ ਪਲਾਟ ਵਲੋਂ ਪਸ਼ੂ ਪਾਲਕਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਦੁੱਧ ਦੀਆਂ ਡੇਅਰੀਆਂ 'ਚ ਸਾਫ਼ ਸੁਥਰਾ ਦੁੱਧ ਪਾਉਣ | ਏਰੀਆ ਅਫ਼ਸਰ ਸੰਦੀਪ ਸਿੰਘ ਤੇ ਐਮ ਪੀ, ਏ ਰਮਨਪ੍ਰੀਤ ਸਿੰਘ ਬੈਂਸ ਸਿੰਘ ਨੇ ਵੀ ਵੇਰਕਾ ਮਿਲਕ ਪਲਾਟ ਦੀ ਭਲਾਈ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਪ੍ਰਧਾਨ ਮਹਿੰਦਰ ਸਿੰਘ ਬੜੀਵਾਲ ਨੇ ਆਏ ਸਾਰਿਆਂ ਦਾ ਧੰਨਵਾਦ ਕੀਤਾ | ਸਕੱਤਰ ਸੰਤੋਖ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ 'ਚ ਪਹਿਲਾਂ ਸਥਾਨ ਮਨਪ੍ਰੀਤ ਸਿੰਘ, ਦੂਸਰਾ ਹਰਮਿੰਦਰ ਸਿੰਘ, ਜਦਕਿ ਜਸਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ | ਜਿਨ੍ਹਾਂ ਨੂੰ ਡਿਪਟੀ ਮੈਨੇਜਰ ਨੇ ਤੇ ਹੋਰ ਅਧਿਕਾਰੀਆਂ ਨੇ ਮੁਨਾਫ਼ਾ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਪ੍ਰਧਾਨ ਮਹਿੰਦਰ ਸਿੰਘ ਬੜੀਵਾਲ, ਸਕੱਤਰ ਸੰਤੋਖ ਸਿੰਘ, ਭਗਵੰਤ ਸਿੰਘ ਢਿੱਲੋਂ, ਧਰਮ ਪਾਲ, ਪਾਖਰ ਸਿੰਘ, ਪਵਨ ਸਿੰਘ, ਰਾਮ ਸਿੰਘ, ਬਚਿੱਤਰ ਸਿੰਘ, ਗੱਜਣ ਸਿੰਘ ਸਮੇਤ ਵੱਡੀ ਗਿਣਤੀ ਦੁੱਧ ਉਤਪਾਦਕ ਹਾਜ਼ਰ ਸਨ |

ਪਿਛਲੀ ਖ਼ਬਰ ਫਰਨੀਚਰ ਦੇ ਗੋਦਾਮ 'ਚ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਇਸਕੌਨ ਰੂਪਨਗਰ ਸੈਂਟਰ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।