ਰੂਪਨਗਰ, 21 ਅਕਤੂਬਰ (ਸਟਾਫ਼ ਰਿਪੋਰਟਰ)-ਵਿਧਾਇਕ ਦਿਨੇਸ਼ ਕੁਮਾਰ ਚੱਢਾ ਨੇ ਇਸਕੌਨ ਰੂਪਨਗਰ ਸੈਂਟਰ ਦਾ ਦੌਰਾ ਕਰਕੇ ਗਵਰਨਿੰਗ ਬਾਡੀ ਕਮਿਸ਼ਨ ਦੇ ਸੀਨੀਅਰ ਮੈਂਬਰ ਹਿਸ ਹੌਲੀਨੈਸ ਗੁਰੂ ਪ੍ਰਸਾਦ ਸਵਾਮੀ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਚੱਢਾ ਨੇ ਗੁਰੂ ਪ੍ਰਸਾਦ ਸਵਾਮੀ ਨਾਲ ਭਗਵਦ ਗੀਤਾ ਦੇ ਵਿਸ਼ਵ-ਵਿਆਪੀ ਸੁਨੇਹੇ ਕਰਤੱਵ, ਧਰਮ ਤੇ ਸ਼ਾਂਤੀ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਇਹ ਉਪਦੇਸ਼ ਮਨੁੱਖਤਾ ਨੂੰ ਏਕਤਾ ਤੇ ਨੇਕੀ ਦੇ ਰਾਹ 'ਤੇ ਪ੍ਰੇਰਿਤ ਕਰਦੇ ਹਨ | ਚੱਢਾ ਨੇ ਰੂਪਨਗਰ ਆਉਣ ਲਈ ਗੁਰੂ ਪ੍ਰਸਾਦ ਸਵਾਮੀ ਦਾ ਧੰਨਵਾਦ ਕੀਤਾ ਅਤੇ ਅਮਰੀਕਾ ਦੇ ਬੋਸਟਨ ਵਿਖੇ ਇਸਕੌਨ ਬੋਸਟਨ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ | ਇਹ ਪ੍ਰੋਗਰਾਮ ਇਸਕੌਨ ਚੰਡੀਗੜ੍ਹ ਦੇ ਸਦਭੁਜ ਪ੍ਰਕਾਸ਼ ਪ੍ਰਭੁਜੀ ਨੇ ਕਰਵਾਇਆ, ਜੋ ਆਈ.ਆਈ.ਟੀ. ਰੋਪੜ ਦੇ ਗੈਸਟ ਫੈਕਲਟੀ ਵੀ ਹਨ | ਗੁਰੂ ਪ੍ਰਸਾਦ ਸਵਾਮੀ ਨੇ ਚੱਢਾ ਨੂੰ ਲੋਕ ਸੇਵਾ ਵਿਚ ਆਤਮਿਕ ਮੁੱਲਾਂ ਨੂੰ ਜਿਊਾਦਾ ਰੱਖਣ ਦੀ ਪੇ੍ਰਰਨਾ ਵੀ ਦਿੱਤੀ |