ਡੇਰਾਬੱਸੀ, 21 ਅਕਤੂਬਰ (ਗੁਰਮੀਤ ਸਿੰਘ)-ਪਿੰਡ ਤਿ੍ਵੇਦੀ ਕੈਂਪ ਵਿਖੇ ਸਥਿਤ ਡੀ. ਡੀ. ਫਰਨੀਚਰ ਹਾਊਸ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ | ਅੱਗ ਇੰਨੀ ਭਿਆਨਕ ਸੀ ਕਿ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸਵਾਹ ਹੋ ਗਿਆ | ਸੂਚਨਾ ਮਿਲਦਿਆਂ ਹੀ ਡੇਰਾਬੱਸੀ ਤੋਂ ਫਾਇਰ ਬਿ੍ਗੇਡ ਕਰਮੀਆ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਡੀ. ਡੀ. ਫਰਨੀਚਰ ਦੁਕਾਨ ਦੇ ਮਾਲਕ ਡਿੰਪਲ ਨਰੂਲਾ ਮੁਤਾਬਕ ਗੋਦਾਮ ਵਿਚ ਜ਼ਿਆਦਤਰ ਪੁਰਾਣਾ ਸਾਮਾਨ ਪਿਆ ਸੀ, ਜਿਨ੍ਹਾਂ ਦੀ ਕੀਮਤ 5 ਤੋ 7 ਲੱਖ ਰੁਪਏ ਸੀ | ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਹਾਲੇ ਤੱਕ ਪਤਾ ਨਹੀਂ ਲਗ ਸਕਿਆ | ਫਾਇਰ ਬਿ੍ਗੇਡ ਦੀ ਗੱਡੀਆ ਮੌਕੇ 'ਤੇ ਪਹੁੰਚਣ ਤੱਕ ਸ਼ੈਡ ਸਮੇਤ ਸਾਰਾ ਸਾਮਾਨ ਸੜ ਚੁੱਕਿਆ ਸੀ |