28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਨੂਰਪੁਰ ਬੇਦੀ ਤੇ ਪਿੰਡਾਂ 'ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ <br/>

ਅਜੀਤ ਡੈਸਕ 22-10-2025
ਨੂਰਪੁਰ ਬੇਦੀ, 21 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੂਰਪੁਰ ਬੇਦੀ, ਤਖ਼ਤਗੜ੍ਹ ਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਦੋ ਦਿਨ ਦੀਵਾਲੀ ਮਨਾਉਣ ਨੂੰ ਲੈ ਕੇ ਲੋਕਾਂ ਵਿਚ ਭੰਬਲਭੂਸਾ ਬਰਕਰਾਰ ਰਿਹਾ | ਸਵੇਰੇ ਤੋਂ ਹੀ ਲੋਕਾਂ ਵਲੋਂ ਘਰਾਂ ਦੀ ਸਫ਼ਾਈ ਕਰਕੇ ਰੰਗ-ਬਿਰੰਗੀਆਂ ਬੱਤੀਆਂ, ਦੀਵੇ ਤੇ ਫੁੱਲਾਂ ਨਾਲ ਸਜਾਵਟ ਕੀਤੀ ਗਈ | ਕੁੱਝ ਲੋਕਾਂ ਵਲੋਂ 20 ਅਕਤੂਬਰ ਨੂੰ ਤੇ ਕੁੱਝ ਲੋਕਾਂ ਵਲੋਂ 21 ਅਕਤੂਬਰ ਨੂੰ ਵੀ ਦੀਵਾਲੀ ਮਨਾਈ ਜਾ ਰਹੀ ਹੈ | ਹਰ ਘਰ ਅਤੇ ਗਲੀ-ਮੋਹੱਲਾ ਰੌਸ਼ਨੀ ਨਾਲ ਚਮਕ ਰਿਹਾ ਸੀ | ਸ਼ਾਮ ਦੇ ਸਮੇਂ ਲੱਖਾਂ ਦੀਵੇ ਜਗਾ ਕੇ ਲੋਕਾਂ ਨੇ ਮਾਤਾ ਲਕਸ਼ਮੀ ਜੀ ਤੇ ਭਗਵਾਨ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ | ਇਸ ਮੌਕੇ ਬੱਚਿਆਂ ਨੇ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਕੇ ਤਿਉਹਾਰ ਦੀ ਖੁਸ਼ੀ ਮਨਾਈ ਜਿਸ ਨਾਲ ਭਾਵੇਂ ਅਸਮਾਨ ਵਿਚ ਆਤਿਸ਼ਬਾਜੀ ਦਾ ਸੁੰਦਰ ਨਜ਼ਾਰਾ ਦੇਖਣ ਨੂੰ ਵੀ ਮਿਲਿਆ ਪ੍ਰੰਤੂ ਇਸ ਦੇ ਨਾਲ ਹੀ ਹਰ ਪਾਸੇ ਛਾਏ ਧੂੰਏ ਨਾਲ ਦਮ ਘੁੱਟ ਰਿਹਾ ਸੀ | ਮਾਰਕੀਟਾਂ ਵਿਚ ਵੀ ਰੌਣਕ ਦੇਖਣ ਯੋਗ ਸੀ, ਜਿੱਥੇ ਮਿਠਾਈਆਂ ਅਤੇ ਤੋਹਫ਼ਿਆਂ ਦੀ ਖਰੀਦਾਰੀ ਲਈ ਵੱਖ-ਵੱਖ ਦੁਕਾਨਾਂ ਤੇ ਲੋਕਾਂ ਦੀ ਭੀੜ ਲੱਗੀ ਰਹੀ | ਇਸ ਮੌਕੇ ਲੋਕਾਂ ਨੇ ਇੱਕ ਦੂਜੇ ਨਾਲ ਤੋਹਫੇ ਅਤੇ ਮਠਿਆਈਆਂ ਦਾ ਆਦਾਨ ਪ੍ਰਦਾਨ ਵੀ ਕੀਤਾ | ਦੀਵਾਲੀ ਦੇ ਮੌਕੇ 'ਤੇ ਨੂਰਪੁਰ ਬੇਦੀ ਸ਼ਹਿਰ ਤੇ ਇਸ ਦੇ ਆਸ ਪਾਸ ਦੇ ਬੱਸ ਅੱਡਿਆਂ ਦੀਆਂ ਦੁਕਾਨਾਂ ਸੁੰਦਰ ਲਾਈਟਾਂ ਨਾਲ ਸਜੀਆਂ ਹੋਈਆਂ ਸਨ | ਲੋਕਾਂ ਨੇ ਇਸ ਤਿਉਹਾਰ ਨੂੰ ਪਿਆਰ, ਭਾਈਚਾਰੇ ਅਤੇ ਸਦਭਾਵਨਾ ਨਾਲ ਮਨਾਉਂਦਿਆਂ ਆਪਸੀ ਏਕਤਾ ਦਾ ਸੰਦੇਸ਼ ਦਿੱਤਾ |

ਪਿਛਲੀ ਖ਼ਬਰ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ 'ਤੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।