13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਨ ਟਾਵਰ ਵੈਲਫੇਅਰ ਫਰੰਟ ਨੇ ਬਜ਼ੁਰਗਾਂ ਦਾ ਕੀਤਾ ਸਨਮਾਨ

ਅਜੀਤ ਡੈਸਕ 01-06-2025
ਰੂਪਨਗਰ, 31 ਮਈ (ਸਤਨਾਮ ਸਿੰਘ ਸੱਤੀ, ਯਸ਼ਵੰਤ ਬੱਸੀ)-ਸਨ ਟਾਵਰ ਵੈਲਫੇਅਰ ਫਰੰਟ ਰੂਪਨਗਰ ਵਲੋਂ 80 ਸਾਲ ਤੋਂ ਵੱਧ ਉਮਰ ਵਾਲੇ ਪੰਜ ਬਜ਼ੁਰਗਾਂ ਨੂੰ ਸਨਮਾਨਿਤ ਕੀਤਾ ਗਿਆ | ਫਰੰਟ ਦੇ ਕਨਵੀਨਰ ਸਰਦਾਰ ਜਗਜੀਤ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਫਰੰਟ ਦਾ ਉਦੇਸ਼ ਆਪਸੀ ਭਾਈਚਾਰਕ ਸਾਂਝ ਕਰਨਾ ਵਾਤਾਵਰਨ ਤੇ ਨੌਜਵਾਨਾਂ ਨੂੰ ਸਹੀ ਸਹੀ ਦਿਸ਼ਾ ਦੇਣਾ ਹੈ | ਇਸ ਪ੍ਰੋਗਰਾਮ 'ਚ ਸ੍ਰੀਮਤੀ ਨਿਰਾਤੀ ਕੌਰ ਜੋ ਕਿ ਆਪਣੇ ਜੀਵਨ ਦੇ 105 ਸਾਲ ਪੂਰੇ ਕਰ ਚੁੱਕੇ ਹਨ ਤੇ ਉਨ੍ਹਾਂ ਨੇ ਦੇਸ਼ ਦੀ ਵੰਡ ਦੌਰਾਨ ਵਾਪਰੀਆਂ ਘਟਨਾਵਾਂ, ਪੁਰਾਣੇ ਰੀਤੀ ਰਿਵਾਜਾਂ ਦੇ ਨਾਲ-ਨਾਲ ਆਪਣੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮਿ੍ਤ ਵੇਲਾ ਸੰਭਾਲਣਾ ਬਹੁਤ ਵੱਡੀ ਨਿਆਮਤ ਹੈ | ਮਨੁੱਖ ਨੂੰ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ, ਇਹ ਮੇਰੇ ਤੰਦਰੁਸਤ ਰਹਿਣ ਦਾ ਰਾਜ਼ ਹੈ | ਇਸ ਤੋਂ ਇਲਾਵਾ ਜਗਦੀਸ਼ ਚੰਦਰ ਪਾਸੀ (85) ਅਮਰੀਕਾ ਦੇ ਨਾਗਰਿਕ ਆਪਣੇ ਸਪੁੱਤਰ ਸੰਜੀਵ ਪਾਸੀ ਪਾਸ ਰਹਿ ਰਹੇ ਹਨ, ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸ੍ਰੀਮਤੀ ਸ਼ਾਰਦਾ ਦੇਵੀ (82) ਮਾਤਾ ਰਾਜੀਵ ਕਰਪਲਾਨੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਸ੍ਰੀਮਤੀ ਗੁਰਮੀਤ ਕੌਰ (81) ਆਪਣੇ ਸਪੁੱਤਰ ਸਤਵੰਤ ਸਿੰਘ ਨਾਲ ਰਹਿ ਰਹੇ ਹਨ, ਨੂੰ ਵੀ ਸਨਮਾਨਿਤ ਕੀਤਾ | ਪ੍ਰੋਗਰਾਮ ਵਿਚ ਤਜਿੰਦਰ ਚੋਪੜਾ, ਅਸ਼ਵਨੀ ਖੰਨਾ, ਰਾਜੀਵ ਕਿ੍ਪਲਾਨੀ, ਕਮਲ ਸ਼ਰਮਾ ਅਨਿਲ ਸ਼ਰਮਾ, ਹਰਬੰਸ ਸਿੰਘ, ਸਚਿਨ ਢਿੰਗਰਾ, ਅਨਿਲ ਤਿਵਾੜੀ, ਤਰਸੇਮ ਧਿਮਾਨ, ਮਨਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ | ਸ੍ਰੀਮਤੀ ਗੁਰਮੀਤ ਕੌਰ ਨੇ ਆਪਣੀ ਕਵਿਤਾ ਦਾ ਗਾਇਨ ਕਰਕੇ ਸਰੋਤਿਆਂ ਨੂੰ ਖੁਸ਼ ਕੀਤਾ | ਕਮਲ ਸ਼ਰਮਾ ਵਲੋਂ ਸਟੇਜ ਦੀ ਭੂਮਿਕਾ ਨਿਭਾਈ ਗਈ | ਪ੍ਰੋਗਰਾਮ 'ਚ ਟਾਵਰ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਭਾਖੜਾ ਡੈਮ ਮਿਊਜੀਅਮ ਦੇ ਕੰਮ 'ਚ ਦੇਰੀ, ਲੋਕਾਂ ਦੇ ਉਤਸ਼ਾਹ ਢੇਰੀ ਅਗਲੀ ਖ਼ਬਰ ਮਨਦੀਪ ਰਿੰਪੀ ਦੇ ਨਾਵਲ 'ਵਕਤ ਦੇ ਖੀਸੇ ਚੋਂ' ਨੂੰ ਮਿਲਿਆ ਪੁਰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।