27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਚੇਅਰਮੈਨ ਦਰਸ਼ਨ ਸੋਹੀ ਨੇ ਆਪ ਦੇ ਬਲਾਕ ਪ੍ਰਧਾਨਾਂ ਅਤੇ ਸੋਸ਼ਲ ਮੀਡੀਆ ਇੰਚਾਰਜਾਂ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

ਅਜੀਤ ਡੈਸਕ 22-10-2025
ਰਾਮਪੁਰਾ ਫੂਲ, 21 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਪ ਆਗੂ, ਹਲਕਾ ਸੰਗਠਨ ਇੰਚਾਰਜ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਸਿੰਘ ਸੋਹੀ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ 'ਤੇ ਪਾਰਟੀ ਦੇ ਮਿਹਨਤੀ ਅਤੇ ਉੱਦਮੀ ਅਹੁਦੇਦਾਰਾਂ, ਬਲਾਕ ਪ੍ਰਧਾਨਾਂ, ਆਪ ਦੇ ਸੋਸ਼ਲ ਮੀਡੀਆ ਇੰਚਾਰਜਾ ਅਤੇ ਹਲਕੇ ਦੇ ਮੀਡੀਆ ਕਰਮੀਆਂ ਨੂੰ ਸਥਾਨਕ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਦੀਵਾਲੀ ਦੀਆਂ ਮੁਬਾਰਕਬਾਦ ਕਹਿੰਦਿਆਂ ਸਾਰਿਆਂ ਨੂੰ ਤੋਹਫਿਆਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਹਾਜ਼ਰ ਬਲਾਕ ਪ੍ਰਧਾਨ ਦਰਸ਼ਨ ਸਿੰਘ ਸਿਧਾਣਾ ਅਤੇ ਮਨਮੋਹਨ ਗਰਗ ਨੇ ਜਾਣਕਾਰੀ ਦਿੰਦੇ ਕਿਹਾ ਕਿ ਚੇਅਰਮੈਨ ਦਰਸ਼ਨ ਸਿੰਘ ਸੋਹੀ ਦੇ ਇਸ ਉੱਦਮ ਦੀ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵਿੱਚ ਸ਼ਲਾਘਾ ਹੋ ਰਹੀ ਹੈ | ਬਲਾਕ ਪ੍ਰਧਾਨਾਂ ਨੇ ਕਿਹਾ ਕਿ ਚੇਅਰਮੈਨ ਦਰਸ਼ਨ ਸਿੰਘ ਸੋਹੀ ਆਮ ਆਦਮੀ ਪਾਰਟੀ ਦੇ ਇੱਕ ਜੁਝਾਰੂ ਜਰਨੈਲ ਨੇ ਜਿੰਨਾ ਦੇ ਦਿਲ ਅਤੇ ਦਿਮਾਗ ਵਿੱਚ ਹਰ ਸਮੇਂ ਹਲਕਾ ਰਾਮਪੁਰਾ ਫੂਲ ਦੀ ਤਰੱਕੀ ਅਤੇ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੇ ਵਿਚਾਰ ਰਹਿੰਦੇ ਹਨ | ਉਹਨਾਂ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਦੀਵਾਲੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਨਾਉਣ ਦੀ ਬਜਾਏ ਪਾਰਟੀ ਦੇ ਅਹੁਦੇਦਾਰਾਂ ਨਾਲ ਮਨਾਉਣ ਨੂੰ ਤਰਜੀਹ ਦਿੱਤੀ ਇਨ੍ਹਾਂ ਦੀ ਇਸ ਸੋਚ ਕਾਰਨ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਭਰਿਆ ਹੈ | ਇਸ ਮੌਕੇ ਆਪ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ ਬੇਅੰਤ ਸਿੰਘ ਧਾਲੀਵਾਲ, ਬਿੰਦਰ ਸਿੰਘ ਖਾਨਦਾਨ, ਹਰਦੇਵ ਸਿੰਘ ਸਿਰੀਏ ਵਾਲਾ, ਗੁਰਮੁੱਖ ਸਿੰਘ, ਦੀਪਕ ਸ਼ਰਮਾ, ਗੁਰਬਿੰਦਰ ਪਾਲ ਢਿੱਲੋਂ ਕੋਠਾਗੁਰੂ, ਜਸਕਰਨ ਸਿੰਘ ਕੋਲੋਕੇ, ਮਨਮੋਹਨ ਗਰਗ, ਹਰਪ੍ਰੀਤ ਮਹਿਲ ਹੈਪੀ, ਦਰਸ਼ਨ ਸਿੰਘ ਸਿਧਾਣਾ, ਗੁਰਬਿੰਦਰ ਸੇਲਬਰਾਹ, ਸਰਪੰਚ ਸ਼ਗਨਪਰੀਤ ਕੌਰ, ਜਗਸੀਰ ਸਿੰਘ, ਸਿਕੰਦਰ ਸਿੰਘ ਸੋਹੀ, ਨਿਰਮਲ ਸਿੰਘ ਨਿੰਮਾ ਅਤੇ ਸੋਸ਼ਲ ਮੀਡੀਆ ਇੰਚਾਰਜ ਕੁਲਦੀਪ ਸਿੰਘ ਸੋਹੀ, ਹਲਕਾ ਕੋਆਰਡੀਨੇਟਰ ਰਾਣਾ ਭੋਡੀਪੁਰਾ, ਜਗਸੀਰ ਸਿੰਘ, ਲਵ ਧਾਲੀਵਾਲ, ਪਿ੍ੰਸ, ਰਿਸੀ ਮਿੱਤਲ, ਹਰਪ੍ਰੀਤ ਸਿੰਘ ਅਤੇ ਹਰਦੀਪ ਜੰਡੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੀ. ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਜਿਉਂਦ ਵਿਖੇ ਤਿੰਨ ਰੋਜ਼ਾ ਆਰਟ ਵਰਕਸ਼ਾਪ ਲਗਾਈ ਅਗਲੀ ਖ਼ਬਰ 'ਬੰਦੀ ਛੋੜ ਦਿਵਸ' ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।