27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪੀ. ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਜਿਉਂਦ ਵਿਖੇ ਤਿੰਨ ਰੋਜ਼ਾ ਆਰਟ ਵਰਕਸ਼ਾਪ ਲਗਾਈ

ਅਜੀਤ ਡੈਸਕ 22-10-2025
ਚਾਉਕੇ, 21 ਅਕਤੂਬਰ (ਮਨਜੀਤ ਸਿੰਘ ਘੜੈਲੀ)-ਪੀ. ਐਮ. ਸ਼੍ਰੀ ਸਕੀਮ ਅਧੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ. ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਜਿਉਂਦ ਵਿਖੇ ਤਿੰਨ ਰੋਜ਼ਾ ਆਰਟ ਵਰਕਸ਼ਾਪ ਹੈੱਡ ਮਿਸਟ੍ਰੈਸ ਕੁਲਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਲਗਾਈ ਗਈ | ਵਰਕਸ਼ਾਪ ਦੇ ਪਹਿਲੇ ਦਿਨ ਬਿੰਦਰ ਕੁਮਾਰ ਨੇ ਵਾਟਰ ਕਲਰ ਦੁਆਰਾ ਬੱਚਿਆਂ ਨੂੰ ਵੱਖ -ਵੱਖ ਕਲਾ ਕਿਰਤਾਂ ਬਣਾਉਣੀਆਂ ਸਿਖਾਈਆਂ | ਦੂਸਰੇ ਦਿਨ ਸੋਨੀਆ ਗਾਂਧੀ ਨੇ ਪੇਪਰ ਕਰਾਫਟਿੰਗ ਦੁਆਰਾ ਵੱਖ-ਵੱਖ ਫੁੱਲ ਅਤੇ ਝੂਮਰ ਬਣਾਉਣ ਦੀ ਸਿਖਲਾਈ ਦਿੱਤੀ | ਤੀਸਰੇ ਦਿਨ ਸੁਰਿੰਦਰ ਸਿੰਘ ਨੇ ਕਲੇਅ ਮਾਡਲਿੰਗ ਦੁਆਰਾ ਤਸਵੀਰਾਂ ਬਣਾਉਣ ਦੀ ਸਿੱਖਿਆ ਦਿੱਤੀ ਅਤੇ ਇਕ ਬੱਚੇ ਦੀ ਕਲੇਅ ਮੂਰਤੀ ਬਣਾਈ ਗਈ ਜੋ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ | ਇਸ ਮੌਕੇ ਮੁੱਖ ਅਧਿਆਪਿਕਾ ਕੁਲਵਿੰਦਰ ਕੌਰ ਸਿੱਧੂ ਦੁਆਰਾ ਆਏ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਵਧਾਈ ਦਿੱਤੀ | ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਮਨਾਉਣ ਅਤੇ ਪੌਦਿਆਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ | ਰਿਸੋਰਸ ਪਰਸਨ ਨੂੰ ਪੌਦੇ ਵੀ ਭੇਂਟ ਕੀਤੇ ਗਏ |
ਪਿਛਲੀ ਖ਼ਬਰ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਚੇਅਰਮੈਨ ਦਰਸ਼ਨ ਸੋਹੀ ਨੇ ਆਪ ਦੇ ਬਲਾਕ ਪ੍ਰਧਾਨਾਂ ਅਤੇ ਸੋਸ਼ਲ ਮੀਡੀਆ ਇੰਚਾਰਜਾਂ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।