29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਵਿਜੇ ਸ਼ਰਮਾ ਟਿੰਕੂ ਵਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਮੀਟਿੰਗਾਂ <br/>

ਅਜੀਤ ਡੈਸਕ 10-12-2025
ਖਰੜ, 9 ਦਸੰਬਰ (ਜੰਡਪੁਰੀ)-ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ | ਇਹ ਪ੍ਰਗਟਾਵਾ ਬਲਾਕ ਖਰੜ ਦੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਕੀਤਾ | ਉਨ੍ਹਾਂ ਜ਼ੋਨ ਝੰਜੇੜੀ ਤੋਂ ਕਾਂਗਰਸੀ ਉਮੀਦਵਾਰ ਰਮਨਦੀਪ ਕੌਰ, ਜ਼ੋਨ ਸਵਾੜਾ ਤੋਂ ਜਨਕ ਸਿੰਘ, ਜ਼ੋਨ ਚੰਡਿਆਲਾ ਸੂਦਾਂ ਤੋਂ ਸਵਰਨ ਸਿੰਘ ਤੇ ਜ਼ੋਨ ਮੱਛਲੀ ਕਲਾਂ ਤੋਂ ਬੀਬੀ ਜਸਪਾਲ ਕੌਰ ਦੇ ਹੱਕ 'ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਲੋਕ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਤਿਆਰ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਆਪਣੇ ਜ਼ੋਨ ਦੇ ਵਿਕਾਸ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ | ਚੋਣ ਮੀਟਿੰਗਾਂ 'ਚ ਮਾਸਟਰ ਸੁਖਜੀਤ ਸਿੰਘ ਸਵਾੜਾ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਖਰੜ, ਗੁਰਿੰਦਰ ਸਿੰਘ ਵੈਦਬਾਣ ਬਲਾਕ ਕਾਂਗਰਸ ਪ੍ਰਧਾਨ ਖਰੜ, ਗਗਨਦੀਪ ਸਿੰਘ ਤੋਲੇ ਮਾਜਰਾ ਸੀਨੀਅਰ ਕਾਂਗਰਸੀ ਆਗੂ, ਸਰਬਜੀਤ ਸਿੰਘ ਸਾਬਕਾ ਸਰਪੰਚ ਟੋਡਰ ਮਾਜਰਾ, ਹਰਮਿੰਦਰ ਸਿੰਘ ਸਾਬਕਾ ਸਰਪੰਚ ਮਜਾਤ, ਬੰਟੀ ਰਸਨਹੇੜੀ, ਗੁਰਮੇਲ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਸ਼ਮਸ਼ੇਰ ਸਿੰਘ ਨੰਬਰਦਾਰ, ਜਸਵੀਰ ਸਿੰਘ ਫੈਜ਼ਗੜ੍ਹ, ਰੀਟਾ ਰਾਣੀ ਸਾਬਕਾ ਸਰਪੰਚ ਚੰਡਿਆਲਾ ਸੂਦਾਂ, ਮੰਗਤ ਖਾਨ ਝੰਜੇੜੀ ਮੁੱਖ ਬੁਲਾਰਾ ਜ਼ਿਲ੍ਹਾ ਕਾਂਗਰਸ ਮੁਹਾਲੀ, ਪਵਨ ਰਾਣਾ ਮੱਛਲੀ ਕਲਾਂ, ਅਮਰ ਸਿੰਘ ਭਾਰਤਪੁਰ, ਲਾਭ ਸਿੰਘ ਮੱਛਲੀ ਕਲਾਂ, ਸੋਨੰੂ ਮੱਛਲੀ ਕਲਾਂ, ਸੰਤ ਰਾਣਾ, ਦਲਵਾਰਾ ਸਿੰਘ, ਗਿੰਦਰ ਕੌਰ ਪੰਚ, ਪਰਮਜੀਤ ਕੌਰ ਸਾਬਕਾ ਪੰਚ, ਬਹਾਦਰ ਸਿੰਘ ਚੌਕੀਦਾਰ, ਰਣ ਸਿੰਘ, ਬਲਿਹਾਰ ਸਿੰਘ, ਅਮਰਜੀਤ ਸਿੰਘ ਜੰਡਪੁਰ, ਅਮਰੀਕ ਸਿੰਘ ਚੂਹੜ ਮਾਜਰਾ ਅਤੇ ਕੁਲਦੀਪ ਸਿੰਘ ਓਇੰਦ ਪੀ. ਏ. ਟੂ ਵਿਜੇ ਸ਼ਰਮਾ ਟਿੰਕੂ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਾਲੇਵਾਲ ਨੇ ਅੱਲ੍ਹਾਪੁਰ ਜ਼ੋਨ ਤੋਂ ਅਕਾਲੀ ਉਮੀਦਵਾਰ ਐਡਵੋਕੇਟ ਸੁਪ੍ਰੀਤ ਕੌਰ ਦੇ ਹੱਕ 'ਚ ਮੀਟਿੰਗ <br/> ਅਗਲੀ ਖ਼ਬਰ ਜ਼ੋਨ-2 ਖਿਜ਼ਰਾਬਾਦ ਤੋਂ ਆਜ਼ਾਦ ਉਮੀਦਵਾਰ ਜਸਮੀਤ ਕੌਰ ਦੇ ਹੱਕ 'ਚ ਭਰਵੀਂ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।