29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਅਸਲ੍ਹੇ ਦਾ ਲਾਇਸੈਂਸ ਨਵਿਆਉਣ ਦੌਰਾਨ ਅਪਰਾਧਿਕ ਮਾਮਲੇ ਛੁਪਾਉਣ 'ਤੇ ਵਕੀਲ ਵਿਕਾਸ ਬੈਕਟਰ 'ਤੇ ਮਾਮਲਾ ਦਰਜ

ਅਜੀਤ ਡੈਸਕ 10-12-2025

ਚੰਡੀਗੜ੍ਹ, 9 ਦਸੰਬਰ (ਕਪਿਲ ਵਧਵਾ)–ਚੰਡੀਗੜ੍ਹ ਦੇ ਥਾਣਾ ਸੈਕਟਰ-36 ਵਿਖੇ ਧੋਖਾਧੜੀ ਤੇ ਗ਼ਲਤ ਜਾਣਕਾਰੀ ਦੇਣ ਦੇ ਦੋਸ਼ਾਂ ਹੇਠ ਇਕ ਵਕੀਲ ਖ਼ਿਲਾਫ਼ ਮਾਮਲਾ ਦਰਜ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਵਿਕਾਸ ਬੈਕਟਰ ਵਾਸੀ ਸੈਕਟਰ-61, ਚੰਡੀਗੜ੍ਹ ਨੇ ਆਪਣੇ ਖ਼ਿਲਾਫ਼ ਪਹਿਲਾਂ ਤੋਂ ਦਰਜ ਕਈ ਅਪਰਾਧਿਕ ਕੇਸਾਂ ਦੀ ਜਾਣਕਾਰੀ ਲੁਕਾ ਕੇ ਆਪਣਾ ਪਿਸਤੌਲ ਦਾ ਲਾਇਸੈਂਸ ਨਵਿਆਇਆ ਸੀ | ਪੁਲਿਸ ਨੇ ਇਸ ਸੰਬੰਧੀ ਆਈ. ਪੀ. ਸੀ. ਦੀ ਧਾਰਾ 420 ਤੇ 177 ਤਹਿਤ ਐੱਫ. ਆਈ. ਆਰ. ਦਰਜ ਕਰਕੇ ਉਸ ਨੂੰ ਸੰਮਨ ਭੇਜੇ ਹਨ | ਜਾਣਕਾਰੀ ਅਨੁਸਾਰ ਉਕਤ ਵਕੀਲ ਹਾਲ ਹੀ ਵਿਚ ਧੋਖਾਧੜੀ ਦੇ ਇਕ ਹੋਰ ਮਾਮਲੇ 'ਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ | ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵਲੋਂ ਸਾਰੇ ਦਸਤਾਵੇਜ਼ਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਐਂਟੀ-ਕੁਰੱਪਸ਼ਨ ਫਾਊਾਡੇਸ਼ਨ ਆਫ ਇੰਡੀਆ ਨੇ ਕੁਸ਼ਟ ਆਸ਼ਰਮ 'ਚ ਗਰਮ ਕੱਪੜੇ ਤੇ ਫਲ ਵੰਡੇ ਅਗਲੀ ਖ਼ਬਰ ਸੰਮਤੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਵੱਡਾ ਉਤਸ਼ਾਹ-ਹਰਜਿੰਦਰ ਸਿੰਘ ਬਲੌਂਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।