29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਡਾ. ਕਰਨੈਲ ਸ਼ੇਰਗਿੱਲ ਦੀਆਂ ਪ੍ਰਸਿੱਧ ਕਿਤਾਬਾਂ 'ਲੌਕਡਾਊਨ ਅਲਫ਼ਾ ਤੇ ਲੌਕਡਾਊਨ ਇਨਫਿਨਿਟੀ' ਸੰਬੰਧੀ ਸਮਾਰੋਹ

ਅਜੀਤ ਡੈਸਕ 10-12-2025
ਚੰਡੀਗੜ੍ਹ, 9 ਦਸੰਬਰ (ਅਜਾਇਬ ਸਿੰਘ ਔਜਲਾ)-ਇਥੇ ਵਿਸ਼ਵ ਪ੍ਰਸਿੱਧ ਲੇਖਕਾਂ ਤੇ ਚੰਡੀਗੜ੍ਹ ਦੇ ਸਾਹਿਤ ਪ੍ਰੇਮੀਆਂ ਵਿਚਕਾਰ ਲਾਈਵ ਗੱਲਬਾਤ ਦੀ ਇਕ ਲੜੀ 'ਰੁਬਾਰੂ' ਦੇ ਹਿੱਸੇ ਵਜੋਂ, ਚੰਡੀਗੜ੍ਹ ਸਾਹਿਤ ਅਕਾਦਮੀ ਦੀ ਅਗਵਾਈ ਹੇਠ ਸੈਕਟਰ 36 ਦੇ ਪੀਪਲਜ਼ ਕਨਵੈੱਨਸ਼ਨ ਸੈਂਟਰ ਵਿਖੇ ਡਾ. ਕਰਨੈਲ ਸ਼ੇਰਗਿੱਲ ਦੀਆਂ ਪ੍ਰਸਿੱਧ ਕਿਤਾਬਾਂ, ਲੌਕਡਾਊਨ ਅਲਫ਼ਾ ਤੇ ਲੌਕਡਾਊਨ ਇਨਫਿਨਿਟੀ 'ਤੇ ਵਿਚਾਰ ਚਰਚਾ ਸਮਾਰੋਹ ਕਰਵਾਇਆ | ਇਸ ਚਰਚਾ ਦੇ ਮੁੱਖ ਬੁਲਾਰੇ ਡਾ. ਦੀਪਤੀ ਗੁਪਤਾ ਪ੍ਰੋਫੈਸਰ ਅੰਗਰੇਜ਼ੀ ਵਿਭਾਗ ਪੰਜਾਬ ਯੂਨੀਵਰਸਿਟੀ ਤੇ ਜਸਬੀਰ ਰਾਣਾ, ਇਕ ਪ੍ਰਸਿੱਧ ਲੇਖਕ ਸਨ | ਸਮਾਰੋਹ ਦੀ ਪ੍ਰਧਾਨਗੀ ਸੀਨੀਅਰ ਸਾਹਿਤਕਾਰ ਡਾ. ਜਸਪਾਲ ਸਿੰਘ ਨੇ ਕੀਤੀ | ਡਾ. ਕਰਨੈਲ ਸ਼ੇਰਗਿੱਲ ਦੀ ਸਰਲ ਭਾਸ਼ਾ ਤੇ ਉਨ੍ਹਾਂ ਦੇ ਨਾਵਲਾਂ ਦੇ ਪਾਤਰਾਂ ਦੇ ਅੰਦਰ ਮਨੋਵਿਗਿਆਨਕ ਟਕਰਾਅ ਅਤੇ ਮਹਾਂਮਾਰੀ ਦੌਰਾਨ ਮਨੁੱਖੀ ਜੀਵਨ ਦੀਆਂ ਗੁੰਝਲਾਂ ਦੇ ਤਰਕਪੂਰਨ ਵਿਸ਼ਲੇਸ਼ਣ ਨੇ ਚਰਚਾ ਨੂੰ ਹੋਰ ਸਾਰਥਕ ਬਣਾਇਆ | ਇਸ ਚਰਚਾ ਨੇ ਸਾਨੂੰ ਯਾਦ ਦਿਵਾਇਆ ਕਿ ਸਾਹਿਤ ਨਾ ਸਿਰਫ਼ ਮੁਸ਼ਕਲ ਸਮਿਆਂ ਵਿਚ ਸਹਾਇਤਾ ਦਾ ਸਰੋਤ ਹੈ, ਸਗੋਂ ਸੰਚਾਰ ਅਤੇ ਸਮਝ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਵੀ ਹੈ | ਅਕੈਡਮੀ ਦੇ ਚੇਅਰਮੈਨ, ਡਾ. ਮਨਮੋਹਨ ਸਿੰਘ, ਵਾਈਸ ਚੇਅਰਮੈਨ, ਡਾ. ਅਨੀਸ਼ ਗਰਗ ਤੇ ਸਕੱਤਰ, ਸੁਭਾਸ਼ ਕੁਮਾਰ, ਇਸ ਸਮਾਗਮ ਵਿਚ ਮੌਜੂਦ ਸਨ | ਸ਼ਹਿਰ ਦੇ ਪ੍ਰਮੁੱਖ ਲੇਖਕ ਤੇ ਸਾਹਿਤਕ ਸ਼ਖ਼ਸੀਅਤਾਂ 'ਚ ਜੰਗ ਬਹਾਦਰ ਗੋਇਲ, ਜਗਦੀਪ ਸਿੱਧੂ, ਡਾ. ਬਿਕਰਮ, ਸੁਭਾਸ਼ ਪਰਿਹਾਰ, ਸੰਤੋਸ਼ ਧੀਮਾਨ, ਪ੍ਰੋ. ਕੰਵਲਜੀਤ, ਗੁਲ ਚੌਹਾਨ, ਪਾਲ ਅਜਨਬੀ, ਰੇਖਾ ਮਿੱਤਲ, ਧਿਆਨ ਸਿੰਘ ਕਾਹਲੋਂ, ਐਸ. ਐਸ. ਭੱਟੀ, ਗੋਵਰਧਨ ਗਾਬੀ, ਸਰਦਾਰਾ ਸਿੰਘ ਚੀਮਾ ਤੇ ਸੁਰਿੰਦਰ ਆਦਿ ਵੀ ਸ਼ਾਮਲ ਸਨ |
ਪਿਛਲੀ ਖ਼ਬਰ ਵਿਧਾਇਕ ਡਾ. ਚੰਨੀ ਨੇ ਪਿੰਡ ਘੜੂੰਆਂ ਵਿਖੇ ਕੱਚੇ ਮਕਾਨਾਂ ਵਾਲੇ ਲਾਭਪਾਤਰੀਆਂ ਨੂੰ 6.50 ਕਰੋੜ ਤੋਂ ਵੱਧ ਦੀ ਰਾਸ਼ੀ ਦੇ... ਅਗਲੀ ਖ਼ਬਰ 'ਪੈੱਕ' ਨੇ ਰਾਸ਼ਟਰੀ 5ਜੀ ਯੂਜ਼ ਕੇਸ ਲੈਬਜ਼ 'ਚੋਂ ਪਹਿਲਾ ਸਥਾਨ ਕੀਤਾ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।