25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਲਵਿੰਦਰ ਸਿੰਘ ਨੇ ਸਾਈਕਲ ਰਾਹੀਂ ਪੰਜ ਤਖ਼ਤਾਂ ਸਾਹਿਬਾਨਾਂ ਸਮੇਤ ਹੋਰਨਾਂ ਥਾਵਾਂ ਦੀ ਕੀਤੀ ਯਾਤਰਾ

ਸਾਈਕਲ ਯਾਤਰਾ ਦੌਰਾਨ ਬਲਵਿੰਦਰ ਸਿੰਘ | ਅਜੀਤ ਤਸਵੀਰ <br/> 05-12-2025
ਖਰੜ, 4 ਦਸੰਬਰ (ਗੁਰਮੁੱਖ ਸਿੰਘ ਮਾਨ)-ਤਹਿਸੀਲ ਖਰੜ ਤਹਿਤ ਪੈਂਦੇ ਪਿੰਡ ਮਾਣਕਪੁਰ ਸ਼ਰੀਫ ਦੇ ਨੌਜਵਾਨ ਬਲਵਿੰਦਰ ਸਿੰਘ ਨੇ ਪੰਜ ਤਖ਼ਤ ਸਾਹਿਬਾਨ ਦੀ ਸਾਈਕਲ 'ਤੇ ਯਾਤਰਾ ਮੁਕੰਮਲ ਕਰ ਲਈ ਹੈ | ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸਾਈਕਲ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਹਨ | ਉਨ੍ਹਾਂ ਦੱਸਿਆ ਕਿ ਇਸ ਯਾਤਰਾ ਮੌਕੇ ਉਨ੍ਹਾਂ ਨੂੰ ਵੱਖ-ਵੱਖ ਸੂਬਿਆਂ 'ਚੋਂ ਗੁਜਰਨ ਦਾ ਮੌਕਾ ਮਿਲਿਆ ਤੇ ਇਸ ਦੌਰਾਨ ਸਿੱਖ ਭਾਈਚਾਰੇ ਨਾਲ ਸੰਬੰਧਤ ਵੱਖ-ਵੱਖ ਸੰਸਥਾਵਾਂ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਸਾਈਕਲ ਰਾਹੀਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਚੁੱਕੇ ਹਨ, ਜੋ 15,200 ਫੁੱਟ ਉੱਚਾਈ ਵਾਲੇ ਸਭ ਤੋਂ ਮੁਸ਼ਕਿਲ ਤੀਰਥਾਂ 'ਚੋਂ ਇਕ ਹੈ | ਉਨ੍ਹਾਂ ਅੱਗੇ ਦੱਸਿਆ ਕਿ ਉਹ ਸਾਈਕਲ ਰਾਹੀਂ ਗੁਰਦੁਆਰਾ ਪੱਥਰ ਸਾਹਿਬ (ਲੇਹ-ਲੱਦਾਖ) ਦੇ ਵੀ ਦਰਸ਼ਨ ਕਰ ਚੁੱਕੇ ਹਨ ਅਤੇ ਇਹ ਯਾਤਰਾ ਉਨ੍ਹਾਂ ਲਈ ਸਭ ਤੋਂ ਆਤਮਿਕ ਤੇ ਹਿੰਮਤ ਭਰਿਆ ਪੜਾਅ ਸੀ | ਉਨ੍ਹਾਂ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਉੱਚੀ ਸੜਕ ਉਮਲਿੰਗਲਾ ਪਾਸ, ਜਿਸ ਦੀ ਉੱਚਾਈ 19,024 ਫੁੱਟ ਹੈ, 'ਤੇ ਵੀ ਉਨ੍ਹਾਂ ਸਾਈਕਲ ਯਾਤਰਾ ਕੀਤੀ ਹੈ, ਜਿਥੇ ਕਿ ਆਕਸੀਜਨ ਦਾ ਪੱਧਰ, ਮੌਸਮ ਤੇ ਚੜ੍ਹਾਈ ਤਿੰਨੋਂ ਹੀ ਹੱਦ ਤੋਂ ਵੱਧ ਚੁਣੌਤੀਪੂਰਨ ਰਹੇ | ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਅਗਲਾ ਟੀਚਾ ਸਾਈਕਲ ਰਾਹੀਂ ਉਦਾਸੀਆਂ ਕਰਨਾ ਹੈ, ਜਿਸ ਦੌਰਾਨ ਦੇਸ਼ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ ਜਾਵੇਗਾ |
ਪਿਛਲੀ ਖ਼ਬਰ 8ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 8ਵਿਦਿਆਰਥੀਆਂ ਦਾ ਸੱਭਿਆਚਾਰਕ ਪ੍ਰੋਗਰਾਮ ਬਣ... ਅਗਲੀ ਖ਼ਬਰ ਬਲਵਿੰਦਰ ਸਿੰਘ ਨੇ ਸਾਈਕਲ ਰਾਹੀਂ ਪੰਜ ਤਖ਼ਤਾਂ ਸਾਹਿਬਾਨਾਂ ਸਮੇਤ ਹੋਰਨਾਂ ਥਾਵਾਂ ਦੀ ਕੀਤੀ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।