ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਡਾ. ਮਨਮੋਹਨ ਸਿੰਘ ਚੇਅਰਮੈਨ ਦੇ ਮਾਰਗਦਰਸ਼ਨ ਹੇਠ ਚੰਡੀਗੜ੍ਹ ਦੇ ਯੂ. ਟੀ. ਗੈੱਸਟ ਹਾਊਸ 'ਚ ਇੰਟਰਨੈਸ਼ਨਲ ਪੋਇਟਰੀ ਫ਼ੈਸਟੀਵਲ ਦਾ ਸਫਲ ਸਮਾਰੋਹ ਕਰਵਾਇਆ | ਸਮਾਰੋਹ ਦੀ ਪ੍ਰਧਾਨਗੀ ਰਾਸ਼ਟਰੀ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਕੀਤੀ | ਪੋ੍ਰਗਰਾਮ ਦੀ ਮੁੱਖ ਮਹਿਮਾਨ ਸੁਮਿਤਾ ਮਿਸ਼ਰਾ, ਵਧੀਕ ਮੁੱਖ ਸਕੱਤਰ, ਹਰਿਆਣਾ ਸਰਕਾਰ ਤੇ ਵਿਸ਼ੇਸ਼ ਮਹਿਮਾਨ ਪੰਜਾਬ ਯੂਨੀਵਰਸਿਟੀ ਦੀ ਪ੍ਰੋ. ਯੋਜਨਾ ਰਾਵਤ ਰਹੇ | ਚੇਅਰਮੈਨ ਡਾ. ਮਨਮੋਹਨ ਸਿੰਘ ਨੇ ਸਵਾਗਤ ਸ਼ਬਦਾਂ 'ਚ ਕਿਹਾ ਕਿ ਇਸ ਸਿ੍ਸ਼ਟੀ ਦਾ ਪਹਿਲਾ ਪ੍ਰੇਮੀ ਸ਼ਾਇਦ ਕਵੀ ਸੀ ਚੰਡੀਗੜ੍ਹ ਵਿਚ ਸਾਹਿਤਕ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਦੀ ਕੜੀ 'ਚ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਕਵੀਆਂ ਦੀ ਉਪਸਥਿਤੀ ਇਕ ਮਹੱਤਵਪੂਰਨ ਉਪਰਾਲਾ ਹੈ | ਅਕਾਦਮੀ ਦੇ ਵਾਇਸ ਚੇਅਰਮੈਨ ਡਾ. ਅਨੀਸ਼ ਗਰਗ ਨੇ ਇਸ ਪੋ੍ਰਗਰਾਮ 'ਚ ਕਿਹਾ ਕਿ ਨੀਦਰਲੈਂਡ ਤੋਂ ਕੀਰਾ ਵੁਕ, ਫਰਾਂਸ ਤੋਂ ਮੇਲਾਨੀ ਲੇਬਲਾਂਗ, ਤਿੱਬਤ ਤੋਂ ਤੇਨਜ਼ਿਨ ਤੁਸਾਂਦੇ, ਨਿਪਾਲ ਤੋਂ ਕੇਵਲ ਬਿਨਾਬੀ, ਸ਼ਿਲਾਂਗ ਤੋਂ ਰਾਬਿਨ ਨਗੋਂਗੋਮ, ਕੋਚੀ ਤੋਂ ਪੀ. ਰਾਮਨ, ਕੋਲਕਾਤਾ ਤੋਂ ਅੰਸ਼ੁਮਨ ਕਰ, ਜੈਪੁਰ ਤੋਂ ਪਿ੍ਯਮਵਦਾ, ਅਜਮੇਰ ਤੋਂ ਚੰਦਰ ਪ੍ਰਕਾਸ਼, ਦਿੱਲੀ ਤੋਂ ਅਦਨਾਨ ਕਾਫ਼ਿਲ, ਲੁਧਿਆਣਾ ਤੋਂ ਸਵਰਗਜੀਤ ਸਾਵੀ ਸਮੇਤ ਹੋਰ ਕਵੀਆਂ ਨੇ ਆਪਣੀ ਸ਼ਕਤੀਸ਼ਾਲੀ ਪੇਸ਼ਕਾਰੀ ਦੇ ਜ਼ਰੀਏ ਸਮਾਰੋਹ ਦੀ ਦਿੱਖ ਨੂੰ ਹੋਰ ਵੀ ਨਿਖਾਰਿਆ ਹੈ | ਡਾ. ਅਨੁਸ਼ ਗਰਗ ਨੇ ਕਿਹਾ ਕਿ ਅੱਜ ਵੱਖਵੱਖ ਦੇਸ਼ਾਂ ਅਤੇ ਰਾਜਾਂ ਤੋਂ ਪਹੁੰਚੇ ਕਵੀਆਂ ਨੇ ਸਾਬਤ ਕਰ ਦਿੱਤਾ ਕਿ ਕਵਿਤਾ ਦੀ ਕੋਈ ਸੀਮਾ ਨਹੀਂ ਹੁੰਦੀ-ਨਾ ਭਾਸ਼ਾ, ਨਾ ਭੂਗੋਲ | ਮਾਧਵ ਕੌਸ਼ਿਕ ਨੇ ਕਿਹਾ ਕਿ ਪ੍ਰਮੁੱਖ ਕਵੀਆਂ ਦੀ ਇਹ ਉਪਸਥਿਤੀ ਇਸ ਉਤਸਵ ਨੂੰ ਸਿਰਫ਼ ਇਕ ਸਮਾਰੋਹ ਨਹੀਂ, ਸਗੋਂ ਸ਼ਬਦਾਂ ਦੀ ਸੁਗੰਧ ਨਾਲ ਭਰਿਆ ਇਕ ਯਾਦਗਾਰੀ ਸਾਹਿਤਕ ਅਨੁਭਵ ਬਣਾ ਗਈ | ਸੁਮਿਤਾ ਮਿਸ਼ਰਾ (ਆਈ. ਏ. ਐਸ.) ਨੇ ਕਿਹਾ ਕਿ ਕਵਿਤਾ ਉਹ ਪੁਲ ਹੈ ਜੋ ਦਿਲਾਂ ਨੂੰ ਜੋੜਦੀ ਹੈ, ਉਹ ਆਇਨਾ ਹੈ ਜਿਸ ਵਿਚ ਇਨਸਾਨ ਆਪਣੀਆਂ ਹੀ ਸੰਵੇਦਨਾਵਾਂ ਦਾ ਚਿਹਰਾ ਦੇਖਦਾ ਹੈ | ਵਿਸ਼ੇਸ਼ ਮਹਿਮਾਨ ਪ੍ਰੋ. ਯੋਜਨਾ ਰਾਵਤ ਨੇ ਕਿਹਾ ਕਿ ਕਲਮਕਾਰਾਂ ਦੀ ਲਿਖਤ ਤੇ ਵਾਚਨ ਨੇ ਪ੍ਰੇਮ, ਪੀੜਾ, ਉਮੀਦ, ਸੰਘਰਸ਼ ਅਤੇ ਮਨੁੱਖਤਾ ਦੇ ਕਈ ਰੰਗ ਇਸ ਮੰਚ 'ਤੇ ਜੀਵੰਤ ਕਰ ਦਿੱਤੇ | ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਇਸ ਮੌਕੇ ਕਿਹਾ ਕਿ ਸਮਾਰੋਹ 'ਚ ਮੰਜੂ ਜੈਦਕਾ, ਨਿਰੁਪਮਾ ਦੱਤ, ਸਤਪਾਲ ਭਿੱਖੀ, ਵਿਜਯਾ ਸਿੰਘ, ਅੰਬਰੀਸ਼, ਸੁਨਯਨਾ ਜੈਨ, ਗੁਲ ਚੌਹਾਨ, ਸੁਸ਼ੀਲ ਦੋਸਾਂਝ, ਅੰਨੁ ਰਾਣੀ ਸ਼ਰਮਾ, ਦੀਪਕ ਡਲੇਵਾਨ ਨੇ ਆਪਣੀਆਂ ਕਵਿਤਾਵਾਂ ਨਾਲ ਸਮਾਰੋਹ ਨੂੰ ਯਾਦਗਾਰੀ ਬਣਾਇਆ | ਸ਼ਹਿਰ ਦੇ ਪ੍ਰਸਿੱਧ ਸਾਹਿਤਕਾਰ ਸੰਤੋਸ਼ ਧੀਮਾਨ, ਪ੍ਰੇਮ ਵਿਜ, ਚਮਨ ਲਾਲ ਚਮਨ, ਸੰਤੋਸ਼ ਗਰਗ, ਦਲਜੀਤ ਕੌਰ, ਭੁਪਿੰਦਰ ਸਿੰਘ ਮਲਿਕ ਤੇ ਅਮਨਦੀਪ ਸੈਣੀ