27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਨਸ਼ੇ 'ਚ ਚੰਡੀਗੜ੍ਹ ਪੁਲਿਸ ਦਾ ਏ. ਐੱਸ. ਆਈ. ਕਾਬੂ ਤੋਂ ਬਾਹਰ

ਅਜੀਤ ਡੈਸਕ 05-12-2025
ਚੰਡੀਗੜ੍ਹ, 4 ਦਸੰਬਰ (ਕਪਿਲ ਵਧਵਾ)-ਕੈਂਬਵਾਲਾ ਰੋਡ 'ਤੇ ਵੀਰਵਾਰ ਦੁਪਹਿਰ ਨੂੰ ਸੜਕ 'ਤੇ ਹੜਕੰਪ ਉਦੋਂ ਮਚ ਗਿਆ ਜਦੋਂ ਚੰਡੀਗੜ੍ਹ ਪੁਲਿਸ ਦਾ ਏ. ਐੱਸ. ਆਈ. ਦਲਜੀਤ ਸਿੰਘ ਨਸ਼ੇ ਦੀ ਹਾਲਤ 'ਚ ਤੇਜ਼ ਰਫ਼ਤਾਰ ਨਾਲ ਕਾਰ ਭਜਾਉਂਦਾ ਹੋਇਆ ਕਾਬੂ ਤੋਂ ਬਾਹਰ ਹੋ ਗਿਆ | ਚਸ਼ਮਦੀਦਾਂ ਦੇ ਮੁਤਾਬਕ ਏ. ਐਸ. ਆਈ ਨੇ ਆਪਣੀ ਸੁਜ਼ੂਕੀ ਬਿ੍ਜ਼ਾ ਗੱਡੀ ਨਾਲ ਉਸ ਸਿੰਗਲ ਰਸਤੇ 'ਚ ਪਿੱਛੇ ਤੱਕ ਘੱਟੋ-ਘੱਟ 10 ਵਾਹਨਾਂ ਨੂੰ ਟੱਕਰਾਂ ਮਾਰੀਆਂ ਅਤੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਦਾ ਰਿਹਾ | ਜਾਣਕਾਰੀ ਮੁਤਾਬਿਕ ਕੁਝ ਦੂਰੀ ਤੱਕ ਇਹ ਤਬਾਹੀ ਮਚਾਉਣ ਤੋਂ ਬਾਅਦ ਪੁਲਿਸ ਅਧਿਕਾਰੀ ਦੀ ਕਾਰ ਸਿੱਧੀ ਸਾਹਮਣੇ ਆ ਰਹੀ ਇਕ ਸਕੂਲ ਬੱਸ ਨਾਲ ਜਾ ਟਕਰਾਈ, ਜਿਸ ਨਾਲ ਗਤੀਸ਼ੀਲ ਕਾਰ ਰੁਕ ਗਈ | ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਸ਼ੀਸ਼ਾ ਟੁੱਟਣ ਕਾਰਨ ਏ. ਐੱਸ. ਆਈ. ਦੇ ਚਿਹਰੇ 'ਤੇ ਵੀ ਸੱਟਾਂ ਆਈਆਂ | ਟੱਕਰ ਤੋਂ ਬਾਅਦ ਸਥਾਨਕ ਲੋਕ ਮੌਕੇ 'ਤੇ ਇਕੱਤਰ ਹੋਏ ਅਤੇ ਖਿੜਕੀ ਰਾਹੀਂ ਏ. ਐੱਸ. ਆਈ. ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਲੋਕਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ | ਮੌਜੂਦ ਲੋਕਾਂ ਨੇ ਘਟਨਾ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜਿਸ 'ਚ ਏ. ਐੱਸ. ਆਈ. ਨੂੰ ਗੱਡੀ 'ਚੋਂ ਬਾਹਰ ਨਿਕਲਣ ਤੋਂ ਇਨਕਾਰ ਕਰਦਾ ਹੋਇਆ ਦੇਖਿਆ ਜਾ ਸਕਦਾ ਹੈ | ਇਸ ਦੌਰਾਨ ਇਕ ਮਹਿਲਾ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪਹੁੰਚੀ ਤੇ ਏ. ਐੱਸ. ਆਈ. ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਦਿੱਖੀ | ਆਿਖ਼ਰਕਾਰ ਇਕ ਹੋਰ ਪੁਲਿਸ ਮੁਲਾਜ਼ਮ ਤੇ ਇਕ ਸਥਾਨਕ ਵਿਅਕਤੀ ਨੇ ਮਿਲ ਕੇ ਉਸ ਨੂੰ ਗੱਡੀ ਤੋਂ ਬਾਹਰ ਕੱਢਿਆ | ਸਥਾਨਕ ਲੋਕਾਂ ਨੇ ਦੱਸਿਆ ਕਿ ਏ. ਐੱਸ. ਆਈ. ਪਿੱਛੇ ਤੋਂ ਲਗਾਤਾਰ ਵਾਹਨਾਂ ਨੂੰ ਟੱਕਰ ਮਾਰਦਾ ਆ ਰਿਹਾ ਸੀ, ਜਿਸ ਨਾਲ ਰਸਤੇ 'ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ | ਖੁਸ਼ਕਿਸਮਤੀ ਨਾਲ ਹਾਦਸੇ ਦੇ ਸਮੇਂ ਸਕੂਲ ਬੱਸ ਦੇ ਨੇੜੇ ਕੋਈ ਵੀ ਬੱਚਾ, ਪੈਦਲ ਯਾਤਰੀ ਜਾਂ ਸਾਈਕਲ ਸਵਾਰ ਨਹੀਂ ਸੀ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ | ਸੂਤਰਾਂ ਅਨੁਸਾਰ ਵਾਹਨਾਂ ਦੇ ਮਾਲਕਾਂ ਤੇ ਦੂਜੇ ਪੱਖਾਂ 'ਚ ਸਮਝੌਤਾ ਹੋ ਗਿਆ ਹੈ, ਪਰ ਇਸ ਘਟਨਾ ਨੇ ਫਿਰ ਇਕ ਵਾਰ ਪੁਲਿਸ ਮੁਲਾਜ਼ਮਾਂ ਦੇ ਵਰਤਾਰੇ ਅਤੇ ਨਸ਼ੇ ਵਿਚ ਵਾਹਨ ਚਲਾਉਣ ਦੇ ਮਾਮਲਿਆਂ 'ਤੇ ਸਵਾਲ ਖੜੇ੍ਹ ਕਰ ਦਿੱਤੇ ਹਨ | ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਸ਼ੇ 'ਚ ਗੱਡੀ ਚਲਾਉਣ ਵਾਲਿਆਂ, ਖਾਸਕਰ ਪੁਲਿਸ ਕਰਮਚਾਰੀਆਂ ਵਿਰੁੱਧ ਕਰੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ 'ਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ | ਇਸ ਮਾਮਲੇ ਬਾਰੇ ਹਾਲਾਂਕਿ ਜ਼ਿਆਦਾਤਰ ਪੁਲਿਸ ਅਧਿਕਾਰੀ ਚੁੱਪ ਹਨ ਪਰ ਡੀ. ਐੱਸ. ਪੀ. ਦਲਬੀਰ ਸਿੰਘ ਨੇ ਕਿਹਾ ਕਿ ਏ. ਐੱਸ. ਆਈ. ਦਲਜੀਤ ਸਿੰਘ ਜੋਂ ਕਿ ਸੈਕਟਰ-26 ਪੁਲਿਸ ਲਾਈਨਜ਼ ਵਿਖੇ ਤਾਇਨਾਤ ਸੀ, ਨੂੰ ਮੁਅੱਤਲ ਕੀਤਾ ਗਿਆ ਹੈ ਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਨਾਮਜ਼ਦਗੀਆਂ ਦੇ ਅਖੀਰਲੇ ਦਿਨ ਕਾਂਗਰਸੀਆਂ ਦੇ ਘਰੇ ਪੁਲਿਸ ਦੀ ਛਾਪੇਮਾਰੀ ਅਗਲੀ ਖ਼ਬਰ ਇੰਟਰ-ਸਟੇਟ ਵੀਜ਼ਾ ਫਰੋਡ ਰੈਕਟ ਦਾ ਪਰਦਾਫ਼ਾਸ਼ ਕਰਦਿਆਂ ਪੰਚਕੂਲਾ ਪੁਲਿਸ ਵਲੋਂ ਚਾਰ ਮੁਲਜ਼ਮ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।