'ਸਿਟੀ ਬਿਊਟੀਫ਼ੁਲ' ਦੇ ਨਾਂਅ ਨਾਲ ਮਸ਼ਹੂਰ ਚੰਡੀਗੜ੍ਹ ਬਣਿਆ ਜਾਮ ਸਿਟੀ <br/>
ਚੰਡੀਗੜ੍ਹ ਦੇ ਸੈਕਟਰ 11 'ਚ ਪ੍ਰਸ਼ਾਸਨ ਵਲੋਂ ਬਣਾਈ ਪਾਰਕਿੰਗ ਦੇ ਅੰਦਰ ਅਤੇ ਬਾਹਰ ਸੜਕ 'ਤੇ ਬੇਢੰਗ ਤਰੀਕੇ ਨਾਲ ਖੜੀਆਂ ਗੱਡੀਆਂ | ਤਸਵੀਰਾਂ ਗੁਰਿੰਦਰ ਸਿੰਘ
<br/>
31-08-2025
ਸਵੇਰੇ ਅਤੇ ਸ਼ਾਮ ਚਰਮ 'ਤੇ ਜਾਮ
ਚੰਡੀਗੜ੍ਹ 'ਚ ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਦਾ ਸਮਾਂ ਹੋਵੇ ਜਾਂ ਲੋਕਾਂ ਦੇ ਦਫ਼ਤਰ ਪਹੁੰਚਣ ਦਾ ਸੈਕਟਰ-17, 22, 26, 34, 43 ਅਤੇ ਮੱਧ ਮਾਰਗ 'ਤੇ ਗੱਡੀਆਂ ਦੀ ਲੰਬੀ ਕਤਾਰ ਲੱਗ ਜਾਣਾ ਆਮ ਗੱਲ ਹੈ | ਸ਼ਾਮ ਸਮੇਂ ਦਫ਼ਤਰ ਬੰਦ ਹੋਣ ਵੇਲੇ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ | ਜਾਮ ਕਾਰਨ ਐਮਰਜੈਂਸੀ ਵਾਹਨਾਂ (ਐਂਬੂਲੈਂਸ ਅਤੇ ਅੱਗ ਬੁਝਾਊ ਗੱਡੀਆਂ) ਨੂੰ ਵੀ ਰਸਤਾ ਮਿਲਣਾ ਮੁਸ਼ਕਲ ਹੋ ਜਾਂਦਾ ਹੈ |
ਪਾਰਕਿੰਗ ਵੱਡਾ ਸੰਗੀਨ ਮੁੱਦਾ
ਚੰਡੀਗੜ੍ਹ 'ਚ ਪਾਰਕਿੰਗ ਸਹੂਲਤਾਂ ਦੀ ਘਾਟ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ | ਸੈਕਟਰ-9, 10, 11, 17, 19, 22, 34, 35, 37 ਅਤੇ 43 'ਚ ਵਾਹਨਾਂ ਲਈ ਜਗਾ ਮਿਲਣੀ ਲਗਭਗ ਨਾਮੁਮਕਿਨ ਹੈ | ਲੋਕ ਬੇਵਸ ਹੋ ਕੇ ਸੜਕਾਂ 'ਤੇ ਗੱਡੀਆਂ ਖੜ੍ਹੇ ਕਰਨ ਲਈ ਮਜਬੂਰ ਹਨ, ਜਿਸ ਨਾਲ ਜਾਮ ਹੋਰ ਵੀ ਵੱਧ ਜਾਂਦਾ ਹੈ | ਨਵੀਆਂ ਪਾਰਕਿੰਗ ਸਾਈਟਾਂ ਦਾ ਵਾਅਦਾ ਪ੍ਰਸ਼ਾਸਨ ਨੇ ਕਈ ਵਾਰ ਕੀਤਾ, ਪਰ ਹਾਲੇ ਤੱਕ ਕੋਈ ਪ੍ਰੋਜੈਕਟ ਜ਼ਮੀਨ 'ਤੇ ਨਹੀਂ ਪੂਰਾ ਨਹੀਂ ਹੋਇਆ | ਯੂਟੀ ਪ੍ਰਸ਼ਾਸਨ ਵਲੋਂ ਦਾਅਵਾ ਕੀਤਾ ਗਿਆ ਕਿ ਮੈਟਰੋ ਪ੍ਰੋਜੈਕਟ ਅਤੇ ਨਵੀਆਂ ਪਾਰਕਿੰਗ ਸਾਈਟਾਂ ਲਈ ਯੋਜਨਾ ਬਣ ਰਹੀ ਹੈ | ਪਰ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਰੇ ਦਾਅਵੇ ਸਿਰਫ਼ ਕਾਗ਼ਜ਼ਾਂ ਤੱਕ ਸੀਮਿਤ ਹਨ |
ਪ੍ਰਸ਼ਾਸਨ ਦੇ ਦਾਅਵੇ ਅਤੇ ਹਕੀਕਤ
ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ 'ਚ ਬੇਤਹਾਸ਼ਾ ਵਧੀ ਹੈ | ਹਰ ਮਹੀਨੇ ਹਜ਼ਾਰਾਂ ਨਵੇਂ ਵਾਹਨ ਸੜਕਾਂ 'ਤੇ ਆ ਰਹੇ ਹਨ, ਜਦਕਿ ਸੜਕਾਂ ਦੀ ਸਮਰੱਥਾ ਉਹੀ ਹੈ |
ਮਾਹਿਰਾਂ ਦੀ ਸਲਾਹ
ਸ਼ਹਿਰੀ ਯੋਜਨਾ ਮਾਹਿਰਾਂ ਅਨੁਸਾਰ ਚੰਡੀਗੜ੍ਹ 'ਚ ਜਨਤਕ ਟਰਾਂਸਪੋਰਟ ਨੂੰ ਮਜ਼ਬੂਤ ਕਰਨਾ, ਮੈਟਰੋ ਪ੍ਰੋਜੈਕਟ 'ਤੇ ਤੁਰੰਤ ਕੰਮ ਸ਼ੁਰੂ ਕਰਨਾ ਅਤੇ ਨਵੀਆਂ ਪਾਰਕਿੰਗ ਸਹੂਲਤਾਂ ਬਣਾਉਣਾ ਹੀ ਹੱਲ ਹੈ | ਨਾਲ ਹੀ, ਲੋਕਾਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਸਾਂਝੇ ਵਾਹਨ (ਕਾਰ ਪੂਿਲੰਗ) ਅਤੇ ਸਾਈਕਲ ਵਰਤਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ |