04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਨਾਇਬ ਤਹਿਸੀਲਦਾਰ ਮਾਜਰੀ ਵਲੋਂ ਤਹਿਸੀਲ ਕੰਪਲੈਕਸ ਵਿਚਲੇ ਬੂਥਾਂ ਦੀ ਚੈਕਿੰਗ <br/>

ਅਜੀਤ ਡੈਸਕ 31-08-2025
ਮਾਜਰੀ, 30 ਅਗਸਤ (ਕੁਲਵੰਤ ਸਿੰਘ ਧੀਮਾਨ)-ਸਬ-ਤਹਿਸੀਲ ਮਾਜਰੀ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਰਮਨਦੀਪ ਕੌਰ ਵਲੋਂ ਸਬ-ਤਹਿਸੀਲ ਕੰਪਲੈਕਸ ਵਿਚਲੇ ਟਾਈਪਿਸਟਾਂ ਤੇ ਵਸੀਕਾ ਨਵੀਸਾਂ ਦੇ ਬੂਥਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕਈ ਵਿਅਕਤੀ ਬਾਹਰੋਂ ਹੀ ਬਿਨਾਂ ਕੰਮ ਕਰਵਾਏ ਮੁੜ ਰਹੇ ਹਨ | ਉਨ੍ਹਾਂ ਕਿਹਾ ਕਿ ਚੈਕਿੰਗ ਕਰਕੇ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਕਿਧਰੇ ਰੋਜ਼ਮਰ੍ਹਾ ਦੇ ਕੰਮਾਂਕਾਰਾਂ ਲਈ ਸਬ-ਤਹਿਸੀਲ ਦਫ਼ਤਰ ਵਿਖੇ ਆਉਣ ਵਾਲੇ ਲੋਕਾਂ ਨੂੰ ਜਾਣ-ਬੁੱਝ ਕੇ ਤੰਗ ਪ੍ਰੇਸ਼ਾਨ ਤਾਂ ਨਹੀਂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸਬ-ਤਹਿਸੀਲ ਵਿਖੇ ਟਾਈਪਿਸਟਾਂ ਤੇ ਵਸੀਕਾਂ ਨਵੀਸਾਂ ਦੇ ਬੂਥਾਂ ਵਿਚ ਬੈਠੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਕਿ ਕੋਈ ਵਿਅਕਤੀ ਤਹਿਸੀਲਦਾਰ ਜਾਂ ਤਹਿਸੀਲ ਵਿਚ ਤਾਇਨਾਤ ਬਾਕੀ ਅਮਲੇ ਦੇ ਨਾਂਅ 'ਤੇ ਉਨ੍ਹਾਂ ਤੋਂ ਪੈਸੇ ਦੀ ਮੰਗ ਤਾਂ ਨਹੀਂ ਕਰ ਰਿਹਾ | ਉਨ੍ਹਾਂ ਸਬ-ਤਹਿਸੀਲ ਮਾਜਰੀ ਵਿਖੇ ਆਪਣੇ ਕੰਮਾਂਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮਾਂ ਸੰਬੰਧੀ ਸਿੱਧੇ ਦਫ਼ਤਰ ਵਿਖੇ ਸੰਪਰਕ ਕਰਨ ਤਾਂ ਜੋ ਉਨ੍ਹਾਂ ਨੂੰ ਖੱਜਲ੍ਹ-ਖੁਆਰ ਨਾ ਹੋਣਾ ਪਵੇ |

ਪਿਛਲੀ ਖ਼ਬਰ 'ਸਿਟੀ ਬਿਊਟੀਫ਼ੁਲ' ਦੇ ਨਾਂਅ ਨਾਲ ਮਸ਼ਹੂਰ ਚੰਡੀਗੜ੍ਹ ਬਣਿਆ ਜਾਮ ਸਿਟੀ <br/> ਅਗਲੀ ਖ਼ਬਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੇ ਜਾਗਰੂਕਤਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।