04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੇ ਜਾਗਰੂਕਤਾ ਕੈਂਪ ਲਗਾਇਆ <br/>

ਅਜੀਤ ਡੈਸਕ 31-08-2025
ਐੱਸ. ਏ. ਐੱਸ. ਨਗਰ, 30 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਅੱਜ ਪਿੰਡ ਮਦਨਪੁਰ ਦੇ ਲੇਬਰ ਚੌਕ ਵਿਖੇ ਕੈਂਪ ਲਗਾਇਆ ਗਿਆ, ਜਿਸ ਦੌਰਾਨ ਡੀ. ਐਸ. ਆਰ. ਸੀ. ਮਨੀਸ਼ਾ ਨੇ ਲੇਬਰ ਤਬਕੇ ਨੂੰ ਏਡਜ਼ ਅਤੇ ਵੀ. ਡੀ. ਆਰ. ਐਲ. ਦੀ ਬਿਮਾਰੀ ਬਾਰੇ ਜਾਗਰੂਕ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਡਿਪਟੀ ਡਾਇਰੈਕਟਰ ਡਾਕਟਰ ਨਿਹਾਰਿਕਾ ਮਿੱਤਲ ਨੇ ਦੱਸਿਆ ਕਿ 12 ਅਗਸਤ ਤੋਂ 12 ਅਕਤੂਬਰ ਤੱਕ ਇਸ ਪ੍ਰੋਗਰਾਮ ਨੂੰ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਘਰ-ਘਰ ਜਾ ਕੇ ਅਤੇ ਸਕੂਲਾਂ ਵਿਚ ਜਾ ਕੇ ਅਤੇ ਲੇਬਰ ਚੌਕਾਂ 'ਤੇ ਕੈਂਪ ਲਗਾ ਕੇ ਲੋਕਾਂ ਨੂੰ ਐਚ. ਆਈ. ਵੀ. ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਸ ਤੋਂ ਬਚਾਓ ਬਾਰੇ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਰੈੱਡ ਰਿਬਨ ਲਗਾ ਕੇ ਕੁਇਜ਼ ਕੰਪੀਟੀਸ਼ਨ ਕਰਵਾਏ ਜਾ ਰਹੇ ਹਨ ਤਾਂ ਕਿ ਵਿਦਿਆਰਥੀਆਂ ਨੂੰ ਵੀ ਇਸ ਬਿਮਾਰੀ ਦੀ ਜਾਣਕਾਰੀ ਮਿਲ ਸਕੇ | ਇਸ ਮੌਕੇ ਡੀ. ਐਸ. ਆਰ. ਸੀ. ਮਨੀਸ਼ਾ ਨੇ ਨੇ ਮਜ਼ਦੂਰਾਂ ਨੂੰ ਐਚ. ਆਈ. ਵੀ./ਏਡਜ਼ ਅਤੇ ਵੀ. ਡੀ. ਆਰ. ਐਲ. ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਡਜ਼ ਦੀ ਬਿਮਾਰੀ ਸਿਰਫ਼ ਚਾਰ ਕਾਰਨਾਂ ਕਾਰਨ ਹੋ ਸਕਦੀ ਹੈ, ਜਿਨ੍ਹਾਂ ਵਿਚ ਅਸੁਰੱਖਿਅਤ ਸੰਬੰਧ ਬਣਾਉਣਾ, ਏਡਜ਼ ਨਾਲ ਸੰਕਰਮਿਤ ਸੂਈ ਲਗਾਉਣਾ, ਕਿਸੇ ਮਰੀਜ਼ ਨੂੰ ਏਡਜ਼ ਸੰਕਰਮਿਤ ਖ਼ੂਨ ਚੜ੍ਹਾਉਣਾ ਅਤੇ ਏਡਜ਼ ਸੰਕਰਮਿਤ ਗਰਭਵਤੀ ਮਾਂ ਤੋਂ ਉਸ ਦੇ ਬੱਚੇ ਨੂੰ ਆਦਿ ਸ਼ਾਮਿਲ | ਉਨ੍ਹਾਂ ਕਿਹਾ ਕਿ ਇਨ੍ਹਾਂ ਬਿਮਾਰੀਆਂ ਦਾ ਇਲਾਜ ਸਿਵਲ ਹਸਪਤਾਲ ਵਿਚ ਮੁਫ਼ਤ ਕੀਤਾ ਜਾਂਦਾ ਹੈ ਅਤੇ ਜਾਂਚ ਵੀ ਮੁਫ਼ਤ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਰੋਗ ਨਾਲ ਪੀੜਤ ਮਰੀਜ਼ਾਂ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ |

ਪਿਛਲੀ ਖ਼ਬਰ ਨਾਇਬ ਤਹਿਸੀਲਦਾਰ ਮਾਜਰੀ ਵਲੋਂ ਤਹਿਸੀਲ ਕੰਪਲੈਕਸ ਵਿਚਲੇ ਬੂਥਾਂ ਦੀ ਚੈਕਿੰਗ <br/> ਅਗਲੀ ਖ਼ਬਰ ਸ਼ੋਅਰੂਮ ਅੱਗਿਓਾ ਗੱਡੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।