ਖਰੜ, 30 ਅਗਸਤ (ਜੰਡਪੁਰੀ)-ਖਰੜ ਸਥਿਤ ਬਾਂਸਾਂ ਵਾਲੀ ਚੂੰਗੀ ਨੇੜਿਓਾ ਇਕ ਸ਼ੋਅਰੂਮ ਅੱਗਿਓਾ ਚੋਰਾਂ ਵਲੋਂ ਹੌਂਡਾ ਸਿਟੀ ਕਾਰ ਚੋਰੀ ਕਰ ਲਈ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਉਰਫ਼ ਵਿੱਕੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰ ਸਮੇਂ ਉਹ ਆਪਣੀ ਕਾਰ ਸ਼ੋਅਰੂਮ ਦੇ ਬਾਹਰ ਖੜ੍ਹੀ ਕਰਕੇ ਅੰਦਰ ਆਪਣੇ ਸੈਲੂਨ ਦੇ ਕੰਮ 'ਚ ਲੱਗ ਗਿਆ ਅਤੇ ਸ਼ਾਮ ਦੇ ਕਰੀਬ 8 ਕੁ ਵਜੇ ਜਦੋਂ ਉਹ ਘਰ ਜਾਣ ਲਈ ਸ਼ੋਅਰੂਮ ਤੋਂ ਬਾਹਰ ਆਇਆ ਤਾਂ ਉਸ ਦੀ ਕਾਰ ਆਪਣੀ ਥਾਂ ਤੋਂ ਗਾਇਬ ਸੀ | ਉਸ ਨੇ ਇਧਰ-ਉਧਰ ਆਪਣੀ ਕਾਰ ਦੀ ਕਾਫ਼ੀ ਭਾਲ ਕੀਤੀ, ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ | ਇਸ ਤੋਂ ਬਾਅਦ ਜਦੋਂ ਉਸ ਨੇ ਸ਼ੋਅਰੂਮ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਤਾਂ ਉਸ 'ਚ ਇਕ ਵਿਅਕਤੀ ਉਸ ਦੀ ਗੱਡੀ ਚੋਰ ਕਰਕੇ ਲਿਜਾਂਦਾ ਦਿਖਾਈ ਦਿੱਤਾ | ਉਨ੍ਹਾਂ ਦੱਸਿਆ ਕਿ ਕਾਰ ਚੋਰੀ ਕਰਦੇ ਵਿਅਕਤੀ ਦੀ ਤਸਵੀਰ ਕੈਮਰਿਆਂ 'ਚ ਕੈਦ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬੰਘੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |