04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜਾਨ ਤਲੀ 'ਤੇ ਰੱਖ ਲੋਕ ਕਰਦੇ ਨੇ ਬਰਸਾਤੀ ਨਾਲੇ ਪਾਰ, ਪ੍ਰਸ਼ਾਸਨ ਬੇਖ਼ਬਰ <br/>

ਪਿੰਡ ਮੁਕੰਦਪੁਰ ਤੋਂ ਜਵਾਹਰਪੁਰ ਨੂੰ ਜਾਂਦੀ ਸੜਕ 'ਤੇ ਪੈਂਦੇ ਬਰਸਾਤੀ ਨਾਲੇ ਨੂੰ ਪਾਰ ਕਰਦਾ ਹੋਇਆ ਇਕ ਨੌਜਵਾਨ | ਤਸਵੀਰ : ਗੁਰਮੀਤ ਸਿੰਘ <br/> 31-08-2025
ਡੇਰਾਬੱਸੀ, 30 ਅਗਸਤ (ਗੁਰਮੀਤ ਸਿੰਘ)-ਬੀਤੇ ਦਿਨ ਖੇਤਰ 'ਚ ਬਣੇ ਹੜ੍ਹ ਵਰਗੇ ਹਾਲਾਤਾਂ 'ਚ ਡੇਰਾਬੱਸੀ ਖੇਤਰ 'ਚ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ | ਇਸ ਦੌਰਾਨ ਪਿੰਡ ਮੁਕੰਦਪੁਰ ਤੋਂ ਜਵਾਹਰਪੁਰ ਨੂੰ ਜਾਂਦੀ ਸੜਕ 'ਤੇ ਪੈਂਦੇ ਬਰਸਾਤੀ ਨਾਲੇ 'ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਸੀ | ਉਕਤ ਨਾਲਾ ਜਿਸ ਥਾਂ ਤੋਂ ਸੜਕ ਪਾਰ ਜਾ ਰਿਹਾ ਸੀ, ਉਥੇ ਭਾਰੀ ਮਾਤਰਾ 'ਚ ਪਾਣੀ ਵੱਗ ਰਿਹਾ ਸੀ | ਆਵਾਜਾਈ ਲਈ ਰਾਹ ਬਿਲਕੁੱਲ ਬੰਦ ਹੋ ਗਿਆ ਸੀ, ਜਿਸ ਦੇ ਚਲਦਿਆਂ ਕੁਝ ਲੋਕ ਜਾਨ ਤਲੀ 'ਤੇ ਧਰ ਕੇ ਪੈਦਲ ਹੀ ਪਾਣੀ 'ਚੋਂ ਨਿਕਲਦੇ ਦੇਖੇ ਗਏ | ਅਜਿਹੇ 'ਚ ਲੋਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਸਨ, ਹਾਲਾਂਕਿ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਸੀ |

ਪਿਛਲੀ ਖ਼ਬਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਮੋਟਰਸਾਈਕਲ ਸਮੇਤ ਪਾਣੀ 'ਚ ਰੁੜਿ੍ਹਆ ਨੌਜਵਾਨ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਲੜਕੀਆਂ 'ਚ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਨੇ ਅਗਲੀ ਕਲਾਸ ਲਈ ਫਰੈਸ਼ਰ ਪਾਰਟੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।