04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਮੋਟਰਸਾਈਕਲ ਸਮੇਤ ਪਾਣੀ 'ਚ ਰੁੜਿ੍ਹਆ ਨੌਜਵਾਨ <br/>

ਅਜੀਤ ਡੈਸਕ 31-08-2025
ਡੇਰਾਬੱਸੀ, 30 ਅਗਸਤ (ਗੁਰਮੀਤ ਸਿੰਘ)-ਬੀਤੇ ਦਿਨ ਡੇਰਾਬੱਸੀ ਖੇਤਰ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਸਨ | ਘੱਗਰ ਨਦੀ ਦਾ ਪੱਧਰ ਇਕਦਮ ਵੱਧ ਗਿਆ ਸੀ, ਜਿਸ ਕਾਰਨ ਖੇਤਰ 'ਚੋਂ ਨਿਕਲਦੇ ਸਾਰੇ ਬਰਸਾਤੀ ਨਾਲਿਆਂ 'ਚ ਵੀ ਪਾਣੀ ਵਧਣ ਨਾਲ ਇਲਾਕੇ ਦੀਆਂ ਕਈ ਸੰਪਰਕ ਸੜਕਾਂ ਦੇ ਉਪਰੋਂ ਪਾਣੀ ਵਹਿਣਾ ਸ਼ੁਰੂ ਹੋ ਗਿਆ ਸੀ | ਇਸੇ ਕਾਰਨ ਪਿੰਡ ਗੁਲਾਬਗੜ੍ਹ ਤੋਂ ਪਿੰਡ ਬੇਹੜਾ ਨੂੰ ਜਾਂਦੀ ਸੜਕ ਦੇ ਉਪਰੋਂ ਪਾਣੀ ਵਹਿਣ ਕਾਰਨ ਰਾਹ ਬੰਦ ਹੋ ਗਿਆ ਸੀ | ਸੜਕ 'ਤੇ ਪਾਣੀ ਦਾ ਵਹਾਅ ਤੇਜ਼ ਹੋਣ ਦੇ ਬਾਵਜੂਦ ਕੁਝ ਲੋਕ ਪਾਣੀ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ | ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਪਾਣੀ 'ਚੋਂ ਨਿਕਲਦੇ ਸਮੇਂ ਤੇਜ਼ ਵਹਾਅ 'ਚ ਰੁੜ੍ਹ ਗਿਆ | ਮੌਕੇ 'ਤੇ ਮੌਜੂਦ ਲੋਕ ਜਦੋਂ ਤੱਕ ਉਸ ਨੂੰ ਬਚਾਉਣ ਲਈ ਪਾਣੀ 'ਚ ਉਤਰਦੇ, ਉਦੋਂ ਤੱਕ ਉਕਤ ਨੌਜਵਾਨ ਪਾਣੀ 'ਚ ਹੜ੍ਹ ਚੁੱਕਾ ਸੀ | ਨੌਜਵਾਨ ਦੀ ਕਿਸਮਤ ਚੰਗੀ ਸੀ ਕਿ ਥੋੜ੍ਹਾ ਅੱਗੇ ਜਾ ਕੇ ਉਹ ਕਿਨਾਰੇ 'ਤੇ ਖੜ੍ਹੀਆਂ ਝਾੜੀਆਂ ਕੋਲ ਪਹੁੰਚ ਗਿਆ ਅਤੇ ਝਾੜੀਆਂ ਨੂੰ ਫੜ੍ਹ ਕੇ ਬਾਹਰ ਨਿਕਲ ਆਇਆ, ਪਰ ਉਸ ਦਾ ਮੋਟਰਸਾਈਕਲ ਪਾਣੀ 'ਚ ਅੱਗੇ ਰੁੜ੍ਹ ਗਿਆ | ਅੱਜ ਪਾਣੀ ਦਾ ਪੱਧਰ ਘੱਟ ਹੋਣ 'ਤੇ ਮੋਟਰਸਾਈਕਲ ਪੁਲੀ ਤੋਂ ਥੋੜ੍ਹੀ ਦੂਰੀ 'ਤੇ ਪਿਆ ਮਿਲ ਗਿਆ, ਜਿਸ ਨੂੰ ਲੋਕਾਂ ਨੇ ਰੱਸੀ ਪਾ ਕੇ ਬਾਹਰ ਕੱਢ ਲਿਆ | ਇਸ ਮੌਕੇ ਹਾਜ਼ਰ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਡੇਰਾਬੱਸੀ ਪ੍ਰਸ਼ਾਸਨ ਵਲੋਂ ਕਿਸੇ ਕਿਸਮ ਦੀ ਮਦਦ ਨਹੀਂ ਕੀਤੀ ਗਈ | ਸੜਕ 'ਤੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਸੀ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਇਥੇ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਕੀਤਾ | ਉਨ੍ਹਾਂ ਕਿਹਾ ਦਰਜਨਾਂ ਲੋਕ ਜਾਨ ਤਲੀ 'ਤੇ ਰੱਖ ਕੇ ਤੇਜ਼ ਵਗਦੇ ਪਾਣੀ 'ਚੋਂ ਨਿਕਲਦੇ ਰਹੇ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਰਿਹਾ | ਅਜਿਹੇ ਹਾਲਾਤ ਖੇਤਰ 'ਚ ਦਰਜਨਾਂ ਥਾਵਾਂ 'ਤੇ ਬਣੇ ਹੋਏ ਸਨ, ਜਿੱਥੇ ਕਿ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਜਿਥੇ ਘਟਨਾ ਵਾਪਰੀ ਹੈ, ਇਸ ਰਸਤੇ 'ਤੇ ਦਰਜਨਾਂ ਹਾਊਸਿੰਗ ਪ੍ਰਾਜੈਕਟਾਂ ਸਮੇਤ ਪਿੰਡ ਅਤੇ ਫੈਕਟਰੀਆਂ ਪੈਂਦੀਆਂ ਹਨ, ਜਿਥੇ ਜਾਣ ਵਾਲੇ ਸੈਂਕੜੇ ਲੋਕ ਇਸੇ ਰਾਹ ਤੋਂ ਨਿਕਲ ਕੇ ਜਾਂਦੇ ਹਨ |

ਪਿਛਲੀ ਖ਼ਬਰ ਰਤਵਾੜਾ ਸਾਹਿਬ ਟਰੱਸਟ ਹੜ੍ਹ ਪੀੜਤਾਂ ਦੀ ਮਦਦ ਲਈ ਆਇਆ ਅੱਗੇ <br/> ਅਗਲੀ ਖ਼ਬਰ ਜਾਨ ਤਲੀ 'ਤੇ ਰੱਖ ਲੋਕ ਕਰਦੇ ਨੇ ਬਰਸਾਤੀ ਨਾਲੇ ਪਾਰ, ਪ੍ਰਸ਼ਾਸਨ ਬੇਖ਼ਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।