04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗੁਰੂ ਗੋਬਿੰਦ ਸਿੰਘ ਕਾਲਜ ਲੜਕੀਆਂ 'ਚ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਨੇ ਅਗਲੀ ਕਲਾਸ ਲਈ ਫਰੈਸ਼ਰ ਪਾਰਟੀ ਕੀਤੀ

ਅਜੀਤ ਡੈਸਕ 31-08-2025
ਚੰਡੀਗੜ੍ਹ, 30 ਅਗਸਤ (ਮਾਰਕੰਡਾ)-ਗੁਰੂ ਗੋਬਿੰਦ ਸਿੰਘ ਕਾਲਜ ਲੜਕੀਆਂ ਸੈਕਟਰ 26 ਚੰਡੀਗੜ੍ਹ ਵਿਖੇ ਪਹਿਲੇ ਸਾਲ ਦੀਆਂ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥਣਾਂ ਨੇ ਅਗਲੀ ਕਲਾਸ ਦੀਆਂ ਵਿਦਿਆਰਥਣਾਂ ਲਈ ਫਰੈਸ਼ਰ ਪਾਰਟੀ ਕੀਤੀ ਗਈ | ਜਿਸ 'ਚ ਵਿਦਿਆਰਥਣਾਂ ਨੇ ਸੰਗੀਤ, ਨਾਚ ਅਤੇ ਹੋਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ | ਪ੍ਰੋਗਰਾਮ 'ਚ ਸੀਨੀਅਰ ਵਿਦਿਆਰਥਣਾਂ ਨੇ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ | ਰੈਂਪ ਵਾਕ ਇਕ ਪ੍ਰਮੁੱਖ ਆਕਰਸ਼ਣ ਰਿਹਾ, ਜਿੱਥੇ ਭਾਗੀਦਾਰਾਂ ਨੇ ਆਪਣੇ ਆਤਮਵਿਸ਼ਵਾਸ ਅਤੇ ਸਟੇਜ ਦੀ ਮੌਜੂਦਗੀ ਦਾ ਪ੍ਰਦਰਸ਼ਨ ਕੀਤਾ | ਰੁਚਿਕਾ ਵਰਮਾ ਨੂੰ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ, ਪ੍ਰੇਰਨਾ ਅਤੇ ਰੁਚਿਕਾ ਨਾਮੀਰਕਪਮ (ਬੀ.ਏ.) ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਰਨਰ-ਅੱਪ ਪੁਜੀਸ਼ਨ ਪ੍ਰਾਪਤ ਕੀਤੀ | ਹੋਰ ਖ਼ਿਤਾਬਾਂ ਵਿਚ ਮਿਸ ਚਾਰਮਿੰਗ ਮੇਹਰਪ੍ਰੀਤ ਕੌਰ ਅਤੇ ਮਿਸ ਐਲੀਗੈਂਟ ਸ਼ਾਮਿਲ ਸਨ | ਪਿ੍ੰ. ਡਾ. ਜਤਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਨਵੀਆਂ ਵਿਦਿਆਰਥਣਾਂ ਦਾ ਕਾਲਜ ਭਾਈਚਾਰੇ ਵਿਚ ਸਵਾਗਤ ਕੀਤਾ |

ਪਿਛਲੀ ਖ਼ਬਰ ਜਾਨ ਤਲੀ 'ਤੇ ਰੱਖ ਲੋਕ ਕਰਦੇ ਨੇ ਬਰਸਾਤੀ ਨਾਲੇ ਪਾਰ, ਪ੍ਰਸ਼ਾਸਨ ਬੇਖ਼ਬਰ <br/> ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾਈ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।