ਮਾਜਰੀ, 30 ਅਗਸਤ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਦੀ ਛਿੰਝ ਕਮੇਟੀ ਦੇ ਮੈਂਬਰ ਤੇ ਪਿੰਡ ਦੇ ਮੁਹਤਬਰਾਂ ਦੀ ਮੀਟਿੰਗ ਕਮੇਟੀ ਪ੍ਰਧਾਨ ਸਤਨਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਲਾਨਾ ਕੁਸ਼ਤੀ ਦੰਗਲ 13 ਤੇ 14 ਸਤੰਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਕੁਸ਼ਤੀ ਦੰਗਲ ਦੌਰਾਨ 13 ਸਤੰਬਰ ਨੂੰ 80 ਕਿੱਲੋ ਤੇ 90 ਕਿੱਲੋ ਵਜ਼ਨ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ, ਜਦਕਿ 14 ਸਤੰਬਰ ਨੂੰ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ, ਜਿਨ੍ਹਾਂ 'ਚ ਮਿਰਜਾ ਇਰਾਨ, ਭੁਪਿੰਦਰ ਅਜਨਾਲ , ਦਿਨੇਸ਼ ਗੁਲੀਆ ਝੱਜਰ, ਸਾਹਿਲ ਕੁਹਾਲੀ, ਜੋਟ ਗੁੱਜਰ ਦਿੱਲੀ, ਤਾਲਿਬ ਬਾਬਾ ਫਲਾਈ, ਬਿਪਨ ਰਾਈਏਵਾਲ, ਸ਼ਾਨਵੀਰ ਕੁਹਾਲੀ, ਬਾਲੂ ਬੋਦਕੇ ਮਹਾਰਾਸ਼ਟਰ, ਅਬਨਾਇਕ ਯੂ. ਪੀ., ਬਿਨਾ ਮਨੋਠੀ, ਸ਼ੇਰਾ ਬਾਬਾ ਫਲਾਈ, ਲਵਪ੍ਰੀਤ ਖੰਨਾ, ਰਜਤ ਮਨੋਠਹ, ਸਾਚਿਬਾਜ ਆਲਮਗੀਰ, ਲੱਕੀ ਕੁਹਾਲੀ, ਨਰਿੰਦਰ ਖੰਨਾ ਤੇ ਪਰਮਿੰਦਰ ਪੱਟੀ ਆਦਿ ਪਹਿਲਵਾਨ ਸ਼ਾਮਿਲ ਹਨ |