05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਜਾਬ ਯੂਨੀਵਰਸਿਟੀ ਪੁਟਾ ਚੋਣਾਂ ਲਈ ਦੂਸਰੇ ਧੜੇ ਨੇ ਕੀਤਾ ਚੋਣ ਮੈਨੀਫੈਸ਼ਟੋ ਜਾਰੀ <br/>

ਪੰਜਾਬ ਯੂਨੀਵਰਸਿਟੀ ਵਿਖੇ ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਪ੍ਰੋ.ਅਸ਼ੋਕ ਕੁਮਾਰ, ਡਾ. ਸਰਵਨਰਿੰਦਰ ਕੌਰ ਤੇ ਹੋਰ ਪਤਵੰਤੇ | ਤਸਵੀਰ : ਕਮਲਜੀਤ ਸਿੰਘ <br/> 31-08-2025
ਚੰਡੀਗੜ੍ਹ,30 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਵਿਖੇ ਟੀਚਰਜ਼ ਐਸੋਸੀਏਸ਼ਨ (ਪੁਟਾ) ਦੀਆਂ ਚੋਣਾਂ ਲਈ ਸਰਗਰਮੀਆ ਤੇਜ਼ ਹੋ ਗਈਆਂ ਹਨ | ਜਿਨ੍ਹਾਂ ਨੂੰ ਲੈ ਕੇ ਅੱਜ ਦੂਸਰੇ ਧੜੇ ਪ੍ਰੋ.ਅਸ਼ੋਕ ਕੁਮਾਰ ਟੀਮ ਨੇ ਪੈੱ੍ਰਸ ਮੀਟਿੰਗ ਕੀਤੀ ਗਈ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਨੇ ਪਿਛਲੇ ਸਾਲਾ ਤੋਂ ਚੱਲ ਰਹੇ ਸਿਸਟਮ ਨੂੰ ਬਦਲਣ ਦੀ ਗੱਲ ਆਖੀ | ਉਨ੍ਹਾਂ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ | ਟੀਮ ਨੇ ਦੱਸਿਆ ਕਿ ਪੁਟਾ ਦੇ ਅੰਦਰ ਪਾਰਦਰਸ਼ਤਾ, ਜਵਾਬਦੇਹੀ ਅਤੇ ਸਮਾਵੇਸ਼ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਹੈ, ਘਟਦੀ ਲੋਕਤੰਤਰੀ ਭਾਵਨਾ, ਬੇਅਸਰ ਸ਼ਮੂਲੀਅਤ, ਚੋਣਵੀਂ ਅਕਿਰਿਆਸ਼ੀਲਤਾ ਅਤੇ ਰਣਨੀਤੀ ਦੀ ਘਾਟ ਦੇ ਮੁੱਦਿਆਂ ਨੂੰ ਵੱਧ ਚੜ ਕੇ ਉਜਾਗਰ ਕਰਾਂਗੇ | ਇਸ ਮੌਕੇ ਟੀਮ ਵਿਚ ਉਪ-ਪ੍ਰਧਾਨ ਬਾਇਓਫਿਜ਼ਿਕਸ ਤੋਂ ਡਾ. ਸਰਵਨਰਿੰਦਰ ਕੌਰ, ਸਕੱਤਰ ਲਈ ਏਸੀ ਜੋਸ਼ੀ ਲਾਇਬ੍ਰੇਰੀ ਤੋਂ ਡਾ. ਸੁਮਨ ਸੁਮੀ, ਸੰਯੁਕਤ ਸਕੱਤਰ ਦੇ ਅਹੁਦੇ ਲਈ ਫੋਰੈਂਸਿਕ ਸਾਇੰਸਜ਼ ਤੋਂ ਪ੍ਰੋ. ਵਿਸ਼ਾਲ ਸ਼ਰਮਾ ਨੂੰ ਮੈਦਾਨ ਵਿਚ ਉਤਾਰਿਆ ਹੈ | ਖ਼ਜ਼ਾਨਚੀ ਦੇ ਅਹੁਦੇ ਲਈ ਉਮੀਦਵਾਰ ਡੈਂਟਲ ਇੰਸਟੀਚਿਊਟ ਤੋਂ ਡਾ. ਸੋਨੀਆ ਬੀ. ਭਾਰਦਵਾਜ ਹਨ | ਇਸ ਸਾਲ ਪੁਟਾ ਮੁਕਾਬਲਾ ਤਿਕੋਣਾ ਹੋ ਗਿਆ ਹੈ |

ਪਿਛਲੀ ਖ਼ਬਰ ਛਿੰਝ ਕਮੇਟੀ ਨੇ 13 ਤੇ 14 ਸਤੰਬਰ ਨੂੰ ਕੁਸ਼ਤੀ ਦੰਗਲ ਕਰਵਾਉਣ ਦਾ ਕੀਤਾ ਫ਼ੈਸਲਾ ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 2 ਨੂੰ ਮਨਾਇਆ ਜਾਵੇਗਾ ਦਸਵੀਂ ਦਾ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।