ਚੰਡੀਗੜ੍ਹ, 30 ਅਗਸਤ (ਮਾਰਕੰਡਾ)- ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਪ੍ਰੋ. ਵਿਵੇਕ ਲਾਲ (ਡਾਇਰੈਕਟਰ) ਪੀ.ਜੀ.ਆਈ ਨੇ ਅੱਜ 11 ਅਧਿਕਾਰੀਆਂ, ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਪ੍ਰੋ. ਆਰ.ਕੇ. ਰਾਠੋ ਡੀਨ (ਅਕਾਦਮਿਕ), ਪ੍ਰੋ. ਸੰਜੇ ਜੈਨ ਡੀਨ (ਖੋਜ), ਪ੍ਰੋ. ਵਿਪਿਨ ਕੌਸ਼ਲ ਮੈਡੀਕਲ ਸੁਪਰਡੈਂਟ ਅਤੇ ਮੁਖੀ ਹਸਪਤਾਲ ਪ੍ਰਸ਼ਾਸਨ ਵਿਭਾਗ, ਪੰਕਜ ਰਾਏ ਆਈ.ਏ.ਐਸ ਡੀ.ਡੀ.ਏ, ਪ੍ਰੋ. ਅਤੁਲ ਪਰਾਸ਼ਰ ਮੁਖੀ ਪਲਾਸਟਿਕ ਸਰਜਰੀ ਵਿਭਾਗ, ਪ੍ਰੋ. ਨੀਲਮ ਤਨੇਜਾ ਮੁਖੀ ਮੈਡੀਕਲ ਮਾਈਕ੍ਰੋਬਾਇਓਲੋਜੀ ਵਿਭਾਗ, ਪ੍ਰੋ. ਵਾਈ.ਐਸ. ਬਾਂਸਲ ਮੁਖੀ ਫੋਰੈਂਸਿਕ ਮੈਡੀਸਨ ਵਿਭਾਗ, ਜਸਪਾਲ ਕੌਰ ਮੁੱਖ ਨਰਸਿੰਗ ਅਫ਼ਸਰ, ਡਾ. ਨੈਨਸੀ ਸਾਹਨੀ ਮੁੱਖ ਡਾਇਟੀਸ਼ੀਅਨ ਵੀ ਮੌਜੂਦ ਸਨ | ਰਵਿੰਦਰ ਸਿੰਘ ਆਈ.ਏ ਐਂਡ ਏਐਸ ਵਿੱਤੀ ਸਲਾਹਕਾਰ ਨੇ ਲਾਭਪਾਤਰੀਆਂ ਨੂੰ ਵਿੱਤੀ ਭੁਗਤਾਨ ਪੱਤਰ ਵੰਡੇ | ਪ੍ਰੋ. ਬੀ.ਆਰ. ਮਿੱਤਲ ਸਬ-ਡੀਨ (ਅਕਾਦਮਿਕ) ਅਤੇ ਮੁਖੀ ਨਿਊਕਲੀਅਰ ਮੈਡੀਸਨ ਵਿਭਾਗ, ਪ੍ਰੋ. ਸੁਰਜੀਤ ਸਿੰਘ ਮੁਖੀ ਬਾਲ ਚਿਕਿਤਸਾ ਵਿਭਾਗ, ਤਰਸਾਮੇ ਲਾਲ ਪ੍ਰਮੁੱਖ ਨਿੱਜੀ ਸਕੱਤਰ ਡੀਨ (ਅਕਾਦਮਿਕ) ਦਫ਼ਤਰ, ਰੀਤਾ ਰਾਣੀ ਧਾਰੀਵਾਲ ਡਿਪਟੀ ਨਰਸਿੰਗ ਸੁਪਰਡੈਂਟ ਮੇਨ ਓ.ਟੀ, ਅਜੈ ਕੁਮਾਰ ਟਿਊਟਰ ਟੈਕਨੀਸ਼ੀਅਨ, ਕੁਸੁਮ ਲਤਾ ਮੈਡੀਕਲ ਸਮਾਜ ਭਲਾਈ ਅਧਿਕਾਰੀ, ਰਾਮ ਕੁਮਾਰ ਮਿਊਜ਼ੀਅਮ ਟੈਕਨੀਸ਼ੀਅਨ, ਦੁਨੀ ਚੰਦ ਜੂਨੀਅਰ ਪ੍ਰਸ਼ਾਸਕੀ ਅਧਿਕਾਰੀ, ਨਵੀਨ ਚੰਦਰ ਸ਼ਰਮਾ ਲੈਬ ਅਟੈਂਡੈਂਟ (ਪੀ.ਆਰ.ਸੀ), ਸ਼. ਮਹੇਸ਼ ਕੁਮਾਰ ਮਦਾਨ ਜੂਨੀਅਰ ਪ੍ਰਬੰਧਕੀ ਸਹਾਇਕ, ਸ਼ਿਵ ਰਾਜ ਹੈੱਡ ਕੁੱਕ ਨੂੰ ਪੀ.ਜੀ.ਆਈ ਵਿਚ ਆਪਣੀ ਜ਼ਿੰਦਗੀ ਦੇ 23 ਤੋਂ 40 ਸਾਲ ਸਮਰਪਿਤ ਕਰਨ ਤੋਂ ਬਾਅਦ ਸੇਵਾਮੁਕਤ ਕੀਤਾ ਗਿਆ |