05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਡਿਤ ਮੋਹਨ ਲਾਲ ਨੂੰ ਉਨ੍ਹਾਂ ਦੀ 26ਵੀਂ ਬਰਸੀ 'ਤੇ ਸ਼ਰਧਾਂਜਲੀ ਕੀਤੀ ਭੇਟ <br/>

ਐਸ.ਡੀ.ਕਾਲਜ ਵਿਖੇ ਸ਼ਰਧਾਂ ਦੇ ਫੁੱਲ ਅਰਪਣ ਕਰਦੇ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ | ਤਸਵੀਰ : ਕਮਲਜੀਤ ਸਿੰਘ <br/> 31-08-2025
ਚੰਡੀਗੜ੍ਹ, 30 ਅਗਸਤ (ਮਾਰਕੰਡਾ)-ਐਸ.ਡੀ ਕਾਲਜ ਚੰਡੀਗੜ੍ਹ ਦੇ ਕੈਂਪਸ ਵਿਖੇ ਡਾ. ਪੰਡਿਤ ਮੋਹਨ ਲਾਲ ਦੀ 26ਵੀਂ ਬਰਸੀ ਮਨਾਈ ਗਈ | ਬਰਸੀ ਉਪਰੰਤ ਮੁਫ਼ਤ ਮੈਡੀਕਲ ਚੈੱਕ-ਅੱਪ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਵਲੰਟੀਅਰਾਂ ਨੇ ਕਰੀਬ 200 ਤੋਂ ਵੱਧ ਯੂਨਿਟ ਖ਼ੂਨ ਦਾਨ ਕੀਤਾ | ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਡਾ. ਪੰਡਿਤ ਮੋਹਨ ਲਾਲ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਕਾਲਜ ਦੇ ਮਾਣਮੱਤੇ ਸਾਬਕਾ ਵਿਦਿਆਰਥੀ ਤਿਵਾੜੀ ਨੇ ਗਿਆਨਵਾਨ ਪੰਡਿਤ ਮੋਹਨ ਲਾਲ ਯਾਦਗਾਰੀ ਭਾਸ਼ਨ ਦਿੱਤਾ | ਤਿਵਾੜੀ ਨੇ ਪੰਡਿਤ ਜੀ ਦੀ ਕਿਤਾਬ, 'ਪੰਜਾਬ ਦਾ ਵਿਘਟਨ' ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਰਾਜਨੀਤੀ ਵਿਚ ਸਰਗਰਮ ਸ਼ਮੂਲੀਅਤ ਦੇ ਬਾਵਜੂਦ, ਉਨ੍ਹਾਂ ਦੀਆਂ ਲਿਖਤਾਂ ਵਿਚ ਵਿਅਕਤੀਗਤ ਕੁੜੱਤਣ ਦੀ ਅਣਹੋਂਦ ਸੀ | ਉਨ੍ਹਾਂ ਦਾ ਜੀਵਨ ਅਤੇ ਸਿੱਖਿਆਵਾਂ ਸਾਨੂੰ ਸਿਖਾਉਂਦੀਆਂ ਹਨ ਕਿ ਇਤਿਹਾਸ ਤੋਂ ਕੀਮਤੀ ਸਬਕ ਗ੍ਰਹਿਣ ਕਰਨਾ ਮਹੱਤਵਪੂਰਨ ਹੈ | ਐਸ.ਡੀ ਕਾਲਜ ਸੋਸਾਇਟੀ ਦੀ ਪ੍ਰਧਾਨ ਵੈਸ਼ਾਲੀ ਸ਼ਰਮਾ ਨੇ ਸਵਾਗਤੀ ਭਾਸ਼ਣ ਦਿੱਤਾ | ਵਿ੍ੰਦਾਵਨ ਦੀ ਮਸ਼ਹੂਰ ਭਜਨ ਗਾਇਕਾ ਆਸਥਾ ਗੋਸਵਾਮੀ ਨੇ ਸੁੰਦਰ ਸੁਰਾਂ ਅਤੇ ਰੂਹਾਨੀ ਭਜਨ ਗਾ ਕੇ ਸ਼ਰਧਾ ਦੀ ਭਾਵਨਾ ਦੀ ਸ਼ੁਰੂਆਤ ਕੀਤੀ |

ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬੀ ਯੂਨੀਵਰਸਿਟੀ 'ਚ ਸ਼ਬਦ ਅਤੇ ਸਾਹਿਤਕ ਵਿਰਾਸਤ ਦੀ ਬੇਅਦਬੀ ਦੀ ਨਿਖੇਧੀ ਅਗਲੀ ਖ਼ਬਰ ਪੀ.ਜੀ.ਆਈ ਨੇ 11 ਅਧਿਕਾਰੀਆਂ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।