19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਹਰਿਆਣਾ ਦੇ ਕਿਸਾਨ ਨੇ ਮੁਰ੍ਹਾ ਨਸਲ ਦਾ ਉੱਤਮ ਕਿਸਮ ਦਾ ਕੱਟਾ ਯੂਨੀਵਰਸਿਟੀ ਨੂੰ ਕੀਤਾ ਭੇਟ <br/>

ਅਜੀਤ ਡੈਸਕ 05-12-2025
ਲੁਧਿਆਣਾ, 4 ਦਸੰਬਰ (ਜਸਵਿੰਦਰ ਸਿੰਘ)-ਮੁਰ੍ਹਾ ਮੱਝਾਂ ਦੀ ਨਸਲ ਸੁਧਾਰ ਸੰਬੰਧੀ ਇਕ ਮਹੱਤਵਪੂਰਨ ਪੁਲਾਂਘ ਪੁੱਟਦਿਆਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਹਰਿਆਣਾ ਦੇ ਮਸ਼ਹੂਰ ਡੇਅਰੀ ਕਿਸਾਨ ਸ਼ਿਵ ਕੁਮਾਰ ਰੇਡੂ ਵਲੋਂ ਮੁਰ੍ਹਾ ਨਸਲ ਦਾ ਇਕ ਸਾਲ ਦਾ ਕੱਟਾ ਤੋਹਫ਼ੇ ਵਜੋਂ ਪ੍ਰਾਪਤ ਹੋਇਆ ਹੈ¢ ਬਿਨ੍ਹਾਂ ਕਿਸੇ ਕੀਮਤ ਤੋਂ ਪ੍ਰਾਪਤ ਹੋਏ ਇਸ ਕੱਟੇ ਦੀਆਂ ਪੀੜ੍ਹੀਆਂ ਦਾ ਵਿਰਾਸਤੀ ਪ੍ਰਦਰਸ਼ਨ ਅਤੇ ਰਿਕਾਰਡ ਬਹੁਤ ਸ਼ਾਨਦਾਰ ਹੈ¢ ਇਹ ਕੱਟਾ ਪ੍ਰਾਪਤ ਕਰਨ ਲਈ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਵਿਚ ਇਕ ਵਫ਼ਦ ਨੇ ਰੇਡੂ ਦੇ ਫਾਰਮ ਪਿੰਡ ਬਾਲਕ, ਜ਼ਿਲ੍ਹਾ ਹਿਸਾਰ ਦਾ ਦÏਰਾ ਕੀਤਾ¢ ਇਕ ਪ੍ਰਭਾਵਸ਼ਾਲੀ ਇਕੱਠ ਵਿਚ ਪਿੰਡ ਦੇ ਸਰਪੰਚ ਕ੍ਰਿਸ਼ਨ ਰੇਡੂ, ਸਾਬਕਾ ਸਰਪੰਚ ਸਾਧੂ ਰਾਮ ਰੇਡੂ ਅਤੇ ਪਿੰਡ ਦੀ ਗਊਸ਼ਾਲਾ ਦੇ ਪ੍ਰਧਾਨ ਮਹਾਂਵੀਰ ਅਤੇ ਸਥਾਨਕ ਸਮਾਜ ਸੇਵਕ ਸ਼ਾਮਿਲ ਹੋਏ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਬੜਾ ਸੁਭਾਗਾ ਮੌਕਾ ਹੈ ਕਿ ਯੂਨੀਵਰਸਿਟੀ ਨੂੰ ਡੇਅਰੀ ਜਾਨਵਰਾਂ ਦੀ ਨਸਲ ਸੁਧਾਰ ਲਈ ਇਕ ਕਿਸਾਨ ਨੇ ਅੱਗੇ ਵੱਧ ਕੇ ਉਤਮ ਕੱਟਾ ਪ੍ਰਦਾਨ ਕੀਤਾ ਹੈ ¢ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਕੱਟੇ ਤੋਂ ਗੁਣਵੱਤਾ ਵਾਲੇ ਵੀਰਜ ਦਾ ਉਤਪਾਦਨ ਕਰਕੇ ਚੱਲ ਰਹੇ ਨਸਲ ਸੁਧਾਰ ਦੇ ਪ੍ਰੋਗਰਾਮਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਜਾਵੇਗਾ¢

ਪਿਛਲੀ ਖ਼ਬਰ ਵਰਲਡ ਬੈਂਕ ਦੇ ਵਫ਼ਦ ਨੇ ਨਹਿਰੀ ਜਲ ਸਪਲਾਈ ਪ੍ਰੋਜੈਕਟ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਡੇਂਗੂ ਜਾਗਰੂਕਤਾ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।