ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025- <br> ਗਲਾਡਾ ਦਫ਼ਤਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਲਈ 130 ਤੇ ਬਲਾਕ ਸੰਮਤੀ ਲਈ 1048 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ <br/>
ਅਜੀਤ ਡੈਸਕ
05-12-2025
ਬਲੀਏਵਾਲ ਦੀ ਅਗਵਾਈ ਹੇਠ ਭਾਜਪਾ ਉਮੀਦਵਾਰਾਂ ਨੇ ਕੀਤੇ ਨਾਮਜ਼ਦਗੀ ਪੱਤਰ ਦਾਖ਼ਲ
ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਮਾਂਗਟ ਜ਼ੋਨ, ਮੱਤੇਵਾੜਾ ਜ਼ੋਨ ਅਤੇ ਚੱਕਸਰਵਣਨਾਥ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਭਾਜਪਾ ਦੇ ਬੁਲਾਰੇ ਪਿ੍ਤਪਾਲ ਸਿੰਘ ਬਲੀਏਵਾਲ ਦੀ ਅਗਵਾਈ ਹੇਠ ਭਾਜਪਾ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ | ਇਸ ਮੌਕੇ ਜਿੰਦਰ ਸਿੰਘ ਸੰਧੂ, ਬਿੰਦਰ ਕੌਰ, ਦਲਬੀਰ ਸਿੰਘ ਘੁਮੈਤ, ਸੰਦੀਪ ਸਿੰਘ ਰਤਨਗੜ੍ਹ, ਮੁਲਖ ਰਾਜ ਸਿੰਘ, ਏਕਜੋਤ ਸਿੰਘ ਸੰਧੂ, ਸੋਨੀ ਪੰਜੇਟਾ, ਰਵੀ ਕਟਾਣੀ ਸੋਨੀਆ ਕਟਾਣੀ ਕਲਾਂ, ਰਮਨੀਤ ਕੌਰ, ਸਾਜਨ ਸਿੰਘ ਭਮਾ ਕਲਾਂ ਅਤੇ ਹਰਦੀਪ ਸਿੰਘ ਚੌਂਤਾਂ ਆਦਿ ਹਾਜ਼ਰ ਸਨ |